ਗਾਇਕ ਗੁਰਨੇਕ ਛੋਕਰਾਂ ਦਾ ਧਾਰਮਿਕ ਟਰੈਕ ‘ਰਹੂ ਗਦ-ਗਦ ਹੋ ਗਈ’ ਦਾ ਪੋਸਟਰ ਰੀਲੀਜ਼

ਕੈਪਸ਼ਨ-ਪੋਸਟਰ ਰੀਲੀਜ਼ ਕਰਦੇ ਹੋਏ ਪਤਵੰਤੇ ਸੱਜਣ

ਅੱਪਰਾ (ਸਮਾਜ ਵੀਕਲੀ) -ਸ੍ਰੀ ਗੁਰੂ ਰਵਿਦਾਸ ਜੀ ਦੀ ਅਪਾਰ ਕ੍ਰਿਪਾ ਤੇ ਸੰਤ ਬੀਬੀ ਰੇਸ਼ਮ ਕੌਰ ਜੀ ਦੇ ਆਸ਼ੀਰਵਾਦ ਸਦਕਾ ਕਰੀਬੀ ਪਿੰਡ ਛੋਕਰਾਂ ਦੇ ਜੰਮਪਲ ਗਾਇਕ ਗੁਰਨੇਕ ਛੋਕਰਾਂ ਦਾ ਧਾਰਮਿਕ ਟਰੈਕ ‘ਰੂਹ ਗਦ ਗਦ ਹੋ ਗਈ’ ਅੱਜ ਰੀਲੀਜ਼ ਹੋ ਗਿਆ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਗਾਇਕ ਤੇ ਗੀਤਕਾਰ ਗੁਰਨੇਕ ਛੋਕਰਾਂ ਨੇ ਦੱਸਿਆ ਕਿ ਇਸ ਧਾਰਮਿਕ ਟਰੈਕ ਨੂੰ ਸੁਪਰ ਸੰਗੀਤ ਮਿਊਜ਼ਿਕ ਕੰਪਨੀ ਨੇ ਰਿਕਾਰਡ ਕਰਕੇ ਮਾਰਕੀਟ ’ਚ ਪੇਸ਼ ਕੀਤਾ ਹੈ।

ਇਸ ਗੀਤ ਨੂੰ ਸੰਗੀਤਕਾਰ ਵਿਜੈ ਸ਼ੌਕਤ ਢੰਡਵਾੜਵੀ ਨੇ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ। ਗਾਇਕ ਗੁਰਨੇਕ ਛੋਕਰਾਂ ਨੇ ਦੱਸਿਆ ਕਿ ਉਸ ਦੇ ਇਸ ਧਾਰਮਿਕ ਟਰੈਕ ਨੂੰ ਰੀਲੀਜ਼ ਕਰਨ ’ਚ ਗੁਰਵਿੰਦਰ ਬਿੱਲੂ (ਯੂ. ਐਸ. ਏ), ਪਰਿਵਾਰਿਕ ਮੈਂਬਰਾਂ ਤੇ ਦੋਸਤਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ। ਗਾਇਕ ਤੇ ਗੀਤਕਾਰ ਗੁਰਨੇਕ ਛੋਕਰਾਂ ਨੇ ਆਸ ਪ੍ਰਗਟ ਕੀਤੀ ਹੈ ਕਿ ਦੇਸ਼-ਵਿਦੇਸ਼ ’ਚ ਵਸਦੀਆਂ ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਵਲੋਂ ਇਸ ਧਾਰਮਿਕ ਗੀਤ ਨੂੰ ਭਰਵਾਂ ਹੁੰਗਾਰਾ ਤੇ ਪਿਆਰ ਦਿੱਤਾ ਜਾਵੇਗਾ।

Previous articleGujarat MLA dares to violate model code of conduct
Next articleਗੁਰੁ ਰਵਿਦਾਸ