ਹੁਸ਼ਿਆਰਪੁਰ/ਸ਼ਾਮਚੁਰਾਸੀ (ਚੁੰਬਰ)(ਸਮਾਜ ਵੀਕਲੀ) : ਸ਼੍ਰੀ ਗੋਤਮ ਐਂਡ ਕੁਮਾਰ ਵੀ ਮਿਊਜਿਕ ਦੀ ਪੇਸ਼ਕਸ਼ ‘ਮੈਂ ਪ੍ਰਦੇਸੀ’ ਟਰੈਕ ਨਾਲ ਜ਼ਿਲ•ਾ ਹੁਸ਼ਿਆਰਪੁਰ ਦਾ ਨੌਜਵਾਨ ਗਾਇਕ ਕੁਮਾਰ ਵਿਨੋਦ ਆਪਣੀ ਭਰਵੀਂ ਹਾਜ਼ਰੀ ਸੰਗੀਤਕ ਖੇਤਰ ਵਿਚ ਲਗਵਾ ਰਿਹਾ ਹੈ। ਅਗਸਤ 9 ਨੂੰ ਯੂ ਟਿਊਬ ਚੈਨਲ ਤੇ ਰਿਲੀਜ਼ ਹੋ ਰਹੇ ਇਸ ਟਰੈਕ ਦੇ ਬੋਲ ਗੁਲਵਿੰਦਰ ਗੈਰੀ ਢੇਸੀ ਕਲਮ ਬੱਧ ਕੀਤੇ ਹਨ, ਜਿਸ ਦਾ ਕੰਪੋਜ਼ਰ ਖ਼ੁਦ ਕੁਮਾਰ ਵਿਨੋਦ ਹਨ।
ਸੰਗੀਤ ਬੀ ਬੁਆਏ ਦਾ ਹੈ। ਇਸ ਟਰੈਕ ਦਾ ਵੀਡੀਓ ਐਸ ਆਰ ਅੱਤਰੀ ਨੇ ਤਿਆਰ ਕੀਤਾ। ਜਿਸ ਦੇ ਐਡੀਟਰ ਨਰੇਸ਼ ਐਸ ਗਰਗ ਹਨ। ਕੁਮਾਰ ਵਿਨੋਦ ਬੇਹੱਦ ਸੰਜੀਦਾ ਅਤੇ ਸੁਰੀਲਾ ਗਾਇਕ ਹੈ। ਜਿਸ ਦੀ ਸੰਗੀਤਕ ਪੇਸ਼ਕਾਰੀ ਵਿਲੱਖਣ ਕਿਸਮ ਦੀ ਹੁੰਦੀ ਹੈ। ਇਸ ਤੋਂ ਇਲਾਵਾ ਉਹ ਇਸ ਟਰੈਕ ਲਈ ਪੰਡਿਤ ਸਚਿਨ ਸ਼ਾਸ਼ਤਰੀ, ਅਵਤਾਰ ਗਰੇਵਾਲ, ਕੁਲਵੰਤ ਧਾਲੀਨ, ਗੁਰਦੀਸ਼ ਪੰਜਾਬੀ, ਗੈਰੀ ਢੇਸੀ, ਵਿਸ਼ਾਲ ਕੱਤਨਾ ਅਤੇ ਮੰਗਾ ਮਾਹੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹੈ।