ਗਾਇਕ ਆਸ਼ੂ ਸਿੰਘ ਦੇ ਪੋਸਟਰ ‘ਉਪਕਾਰ’ ਨੂੰ ਮਹਾਪੁਰਸ਼ਾਂ ਕੀਤਾ ਰਿਲੀਜ਼

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸੰਤ ਬਾਬਾ ਗੁਰਬਚਨ ਦਾਸ ਚੱਕ ਲਾਦੀਆਂ, ਸੰਤ ਪ੍ਰਦੀਪ ਦਾਸ ਕਠਾਰ, ਸੰਤ ਹਰਚਰਨ ਦਾਸ ਸ਼ਾਮਚੁਰਾਸੀ, ਸੰਤ ਗੁਰਮੇਲ ਦਾਸ ਰਹੀਮਪੁਰ, ਸੰਤ ਦੇਸ ਰਾਜ ਦਰਾਵਾਂ ਸਮੇਤ ਕਈ ਹੋਰ ਮਹਾਪੁਰਸ਼ਾਂ ਨੇ ਨੌਜਵਾਨ ਗਾਇਕ ਆਸ਼ੂ ਸਿੰਘ ਦੇ ਗਾਏ ਇਕ ਧਾਰਿਮਕ ਟਰੈਕ ‘ਉਪਕਾਰ’ ਦੇ ਪੋਸਟਰ ਨੂੰ ਡਾਡਾ ਦੇ ਇਕ ਧਾਰਮਿਕ ਸਮਾਗਮ ਦੌਰਾਨ ਰਿਲੀਜ਼ ਕੀਤਾ।

ਇਸ ਮੌਕੇ ਗਾਇਕ ਆਸ਼ੂ ਸਿੰਘ, ਲੇਖਕ ਸਤਪਾਲ ਸਾਹਲੋਂ ਅਤੇ ਪੇਸ਼ਕਾਰ ਮਹਿੰਦਰ ਮਹੇੜੂ ਨੇ ਦੱਸਿਆ ਕਿ ਇਹ ਟਰੈਕ ਬ੍ਰਹਮਲੀਨ ਸੰਤ ਬਾਬਾ ਸੁਰਿੰਦਰ ਦਾਸ ਕਠਾਰ ਵਾਲਿਆਂ ਨੂੰ ਸਮਰਪਿਤ ਕਰਕੇ ਰਿਲੀਜ਼ ਕੀਤਾ ਗਿਆ ਹੈ। ਇਸ ਮੌਕੇ ਤਹਿਸੀਲਦਾਰ ਮਨੋਹਰ ਲਾਲ, ਗਾਇਕ ਰਣਜੀਤ ਰਾਣਾ, ਡੀ ਸੀ ਭਾਟੀਆ, ਜਸਵਿੰਦਰ ਸਿੰਘ, ਆਰ ਐਲ ਸੋਂਧੀ, ਸ਼ਤੀਸ਼ ਕੁਮਾਰ, ਨਰੇਸ਼ ਮਿੱਡਾ, ਪ੍ਰਸ਼ੋਤਮ ਸਰੋਏ, ਮਨਜੀਤ ਰਾਏ ਬੱਲ, ਦੇਸ ਰਾਜ ਸਿੰਘ ਧੁੱਗਾ ਸਾਬਕਾ ਵਿਧਾਇਕ, ਸੰਸਾਰ ਚੰਦ, ਪ੍ਰੋ. ਜੀ ਸੀ ਕੌਲ, ਪ੍ਰਿੰ. ਸਤਪਾਲ ਜੱਸੀ, ਕੁਲਦੀਪ ਚੁੰਬਰ, ਦਿਨੇਸ਼ ਸ਼ਾਮਚੁਰਾਸੀ ਸਮੇਤ ਕਈ ਹੋਰ ਹਾਜ਼ਰ ਸਨ।

Previous articleਅਲਫ਼ ਬੇ ਅਤੇ ਊੜਾ ਐੜਾ
Next articleਸੰਤ ਦਿਲਾਵਰ ਸਿੰਘ ਬ੍ਰਹਮ ਜੀ ਦਾ ਸਸਕਾਰ ਹੋਵੇਗਾ ਡੇਰਾ ਸੰਤਪੁਰਾ ਜੱਬੜ ’ਚ ਅੱਜ