ਗਾਇਕ ਅਮਰ ਅਰਸ਼ੀ ਲੈ ਕੇ ਆਇਆ ਟਰੈਕ ‘ਗੁਰੂ ਰਵਿਦਾਸ ਦੇ ਵਾਰਸੋ’

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪ੍ਰਸਿੱਧ ਪੰਜਾਬੀ ਗਾਇਕ ਅਮਰ ਅਰਸ਼ੀ ਵਲੋਂ ਵੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰਕੇ ਧਾਰਮਿਕ ਟਰੈਕ ‘ਗੁਰੂ ਰਵਿਦਾਸ ਦੇ ਵਾਰਸੋ’ ਸੰਗਤਾਂ ਦੀ ਝੋਲੀ ਪਾਇਆ ਗਿਆ ਹੈ। ਇਸ ਰਚਨਾ ਦੇ ਲੇਖਕ ਮਹਿੰਦਰ ਸੰਧੂ ਮਹੇੜੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੂਰ ਰਿਕਾਰਡਸ ਦੀ ਪੇਸ਼ਕਸ਼ ਇਹ ਟਰੈਕ ਨੂੰ ਮਿਊਜਿਕ ਰਾਈਡਰ ਨੇ ਸੰਗੀਤਕ ਧੁੰਨਾਂ ਵਿਚ ਪਰੋਇਆ ਅਤੇ ਆਰ ਕੇ ਬਾਂਸਲ ਵਲੋਂ ਇਸ ਨੂੰ ਸ਼ਾਨਦਾਰ ਵੀਡੀਓ ਸੇਵਾਵਾਂ ਦੇ ਕੇ ਨਿਵਾਜਿਆ ਗਿਆ। ਜ਼ਿਕਰਯੋਗ ਹੈ ਕਿ ਬਾਲੀਵੁਡ ਸਿੰਗਰ ਅਮਰ ਅਰਸ਼ੀ ਇਸ ਤੋਂ ਪਹਿਲਾਂ ਵੀ ਕਈ ਧਾਰਮਿਕ ਟਰੈਕ ਸੰਗਤਾਂ ਦੀ ਝੋਲੀ ਸਮੇਂ ਸਮੇਂ ਪਾਉਂਦਾ ਆਇਆ ਹੈ। ਸ਼ੋਸ਼ਲ ਮੀਡੀਏ ਤੇ ਇਸ ਟਰੈਕ ਨੂੰ ਪੂਰੀ ਸ਼ਾਨ ਨਾਲ ਸੋਨੂੰ ਬੰਗੜ ਫਰਾਂਸ ਅਤੇ ਰਾਜ ਗੜ੍ਹਾ ਜਰਮਨ ਦੇ ਸਹਿਯੋਗ ਜਰੀਏ ਲਾਂਚ ਕਰ ਦਿੱਤਾ ਗਿਆ ਹੈ।

Previous articleਫਿਰੋਜ਼ ਖ਼ਾਨ ਦਾ ਧਾਰਮਿਕ ਗੀਤ ‘ਗੁਰੂ ਰਵਿਦਾਸ ਧਿਆਵੋ’ ਰਿਲੀਜ਼
Next articleCong moves adjournment motion in LS over farm laws