ਗਾਇਕੀ ਦੇ ਖੇਤਰ ਵਿੱਚ ਆਪਣਾ ਪਹਿਲਾ ਕਦਮ ਰੱਖਣ ਜਾ ਰਹੀ ਏ ਸਿੰਗਰ ਮਿਜ਼ਰਾਬ ਸਨੌਰਾ।

ਭੋਗਪੁਰ(ਹਰਨਾਮ ਦਾਸ ਚੋਪੜਾ) (Samajweekly)  ਗਾਇਕੀ ਦੇ ਖੇਤਰ ਵਿੱਚ ਆਪਣਾ ਪਹਿਲਾ ਕਦਮ ਰੱਖਣ ਜਾ ਰਹੀ ਸਿੰਗਰ ਮਿਜ਼ਰਾਬ ਸਨੌਰਾ ਨੇ ਗੱਲਬਾਤ ਦੌਰਾਨ ਸਾਡੀ ਟੀਮ ਨੂੰ ਦੱਸਿਆ ਕਿ ਸੁਪ੍ਰਸਿੱਧ ਗੀਤਕਾਰ ਹੈਪੀ ਡੱਲੀ ਜੀ ਮੇਰੀ ਲਗਨ ਨੂੰ ਦੇਖਦੇ ਹੋਏ ਮੈਨੂੰ ਇਸ ਖੇਤਰ ਚ ਲੈਕੇ ਆਏ ਮੈ ਉੱਨਾਂ ਦਾ ਦਿੱਲੋ ਧੰਨਵਾਦ ਕਰਦੀ ਹਾਂ।ਮਿਜ਼ਰਾਬ ਨੇ ਦੱਸਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਤੇ ਮੇਰਾ ਧਾਰਮਿਕ ਟ੍ਰੈਕ “ਚੜਦੀ ਕਲਾ” ਆ ਰਿਹਾ ਹੈ।ਜਿਸ ਨੂੰ ਲਿੱਖਿਆ ਹੈ ਹੈਪੀ ਡੱਲੀ ਜੀ ਨੇ ਮਿਊਜ਼ਿਕ ਸਾਬ ਸਿੰਘ ਜੀ ਦਾ ਹੈ। ਜਿਸ ਦਾ ਵੀਡੀਉ ਨੀਸ਼ੂ ਕਸ਼ਅਪ ਨੇ ਤਿਆਰ ਕੀਤਾ ਹੈ। ਹੱਕ ਰਿਕਾਰਡਜ਼ ਕੰਪਨੀ ਵੱਲੋਂ ਰਲੀਜ ਕੀਤਾ ਜਾਵੇਗਾ।ਜੋ ਜਲਦ ਹੀ ਆਪ ਸਭ ਦੇ ਰੂਬਰੂ ਕੀਤਾ ਜਾਵੇਗਾ।ਉੱਨਾਂ ਕਿਹਾ ਕੇ ਮੈਂ ਆਸ ਕਰਦੀ ਹਾਂ ਕੇ “ਚੜਦੀ ਕਲਾ” ਧਾਰਮਿਕ ਟ੍ਰੈਕ ਨੂੰ ਸੰਗਤਾਂ ਵੱਲੋਂ ਭਰਭੂਰ ਪਿਆਰ ਮਿਲੇਗਾ।

Previous articleRaju Bista-Bimal Gurung meeting sparks political speculations in Darjeeling
Next articleMaryam Nawaz’s elevation furthers Sharif political dynasty in Pakistan