(ਸਮਾਜ ਵੀਕਲੀ) : ਫਿਲਮ ਇੰਡਸਟਰੀ ਅਤੇ ਗਾਇਕੀ ਦੇ ਖੇਤਰ ਵਿਚ ਉਬਰ ਰਿਹਾ ਸਿਤਾਰਾ ,ਸੋਹਣਾ ਸੁਨੱਖਾ ਨੌਜਵਾਨ ਗਾਇਕ ਬਿਕਰਮਦੀਪ – ਜਿਸ ਦਾ ਜਨਮ ਸੰਗਰੂਰ ਜਿਲੇ ਦੇ ਪਿੰਡ ਅਕਬਰਪੁਰ ਨੇੜਦੇ ਪਿੰਡ ਰਾਮਪੁਰਾ ਵਿਚ ਮਾਤਾ ਹਰਪ੍ਰੀਤ ਤੇ ਪਿਤਾ ਪਵਨ ਕੁਮਾਰ ਦੇ ਘਰ ਹੋਇਆ | ਜਿਸ ਨੂੰ ਅੱਠਵੀ ਕਲਾਸ ਵਿਚ ਪੜਦੇ ਹੋਏ ਗਾਇਕੀ ਅਤੇ ਗੀਤਕਾਰੀ ਦੀ ਚੇਟਕ ਲੱਗੀ |
ਦੀਨੋ – ਦਿਨ ਗੀਤਕਾਰੀ ਵੱਲ ਆਕਰਸ਼ਿਤ ਹੁੰਦਾ ਹੋਇਆ ਬਿਕਰਮਦੀਪ ਚੰਡੀਗੜ੍ਹ ਦੇ DANGER RECORD ਵਿਚ ਪੁਹੰਚੇ ਅਤੇ ਆਪਣਾ ਪਹਿਲਾ ਗਾਣਾ “ਯਾਰ ਗੋਰੀਏ” ਗਾ ਕੇ ਮਿਊਜ਼ਿਕ ਇੰਡਸਟਰੀ ਵਿਚ ਉੱਤਰੇ ,ਇਸੇ ਦੌਰ ਚ’ ਕਾਇਮ ਹੋਣ ਲਈ ਬਿਕਰਮਦੀਪ ਚੰਡੀਗੜ੍ਹ ਰਹਿ ਕੇ ਆਪਣੇ ਅੱਗਲੇ ਗਾਣਿਆਂ ਲਈ FOLK STYLE ਸਟੂਡੀਓ ਵਿਚ ਰਿਕਾਰਡਿੰਗ ਕਰਵਾਣ ਲੱਗੇ , ਚਲਦੇ ਦੌਰ ਚ’ ਬਿਕਰਮਦੀਪ ਆਪਣੇ ਉਸਤਾਦ ਰਮਨ ਪੰਨੂ ਜੀ ਦੀ ਸਰਨ ਵਿਚ ਆਏ , ਜਿਥੋਂ ਕਿ ਉਸ ਨੇ ਸੰਗੀਤਕ ਗੁਣ ਸਿੱਖ ਕੇ “ਹੱਥੋਂ ਪਾਈ” , “ਮੁੱਕ ਗਿਆ” , “ਬਲੈਕੀਆ ਜੱਟ” , “ਘਰੇ ਨਾ ਵੜੀ” ਵਰਗੇ ਪ੍ਰਸਿੱਧ ਗਾਂਣੇ ਗਾ ਕੇ ਆਪਣਾ ਵੱਖਰਾ ਨਾਮ ਬਣਾਇਆ ਅਤੇ ਅੱਗੇ ਵੱਧਦੇ ਗਏ |
ਬਿਕਰਮਦੀਪ ਨੇ ਪਿੱਛਲੇ ਸਾਲ ਤਿਆਰ ਹੋਈਆਂ ਵੱਡੇ ਪਰਦੇ ਦੀਆ ਫ਼ਿਲਮਾਂ “ਯਾਰਾਂ ਦੀਆ ਪੋਂ ਬਾਰਾਂ” ਅਤੇ “ਮੇਰੀ ਵਹੁਟੀ ਦਾ ਵੀਆਹ” ਵਿਚ ਵੀ ਕੰਮ ਕੀਤਾ ਹੈ ਅਤੇ ਜਲਦੀ ਹੀ ਆਪਣੇ ਨਵੇਂ ਗਾਂਣੇ “ਪਿੱਤਲ” , “ਇਨਕਾਉਂਟਰ” ਅਤੇ “ਤੇਰਾ ਨਾਂ” ਲੈ ਕੇ ਆ ਰਿਹਾ ਹੈ , ਲੋਕਾਂ ਦੇ ਦਿਲਾਂ ਵਿਚ ਆਪਣੀ ਜਗਾਹ ਬਣਾਉਣ | ਪ੍ਰਮਾਤਮਾ ਇਸ ਕਲਾਕਾਰ ਨੂੰ ਦਿਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਬਖਸੇ |