ਗਾਇਕਾ ਸ਼ੁਦੇਸ਼ ਕੁਮਾਰੀ ਨੇ ‘ਅੰਨਦਾਤਾ’ ਗੀਤ ਨਾਲ ਲਾਈ ਗੁਹਾਰ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪੰਜਾਬ ਦੀ ਸੁਪ੍ਰਸਿੱਧ ਗਾਇਕਾ ਸ਼ੁਦੇਸ਼ ਕੁਮਾਰੀ ਨੇ ਵੀ ਕਿਸਾਨ ਸੰਘਰਸ਼ ਨੂੰ ਭਰਵਾਂ ਹੁੰਗਾਰਾ ਦਿੰਦਿਆਂ ਆਪਣਾ ਇਕ ਟਰੈਕ ‘ਅੰਨਦਾਤਾ’ ਟਾਇਟਲ ਹੇਠ ਦੇ ਕੇ ਸੈਂਟਰ ਸਰਕਾਰ ਨੂੰ ਗੁਹਾਰ ਲਗਾਈ ਹੈ। ਇਸ ਟਰੈਕ ਰਾਹੀਂ ਮੱਟ ਸ਼ੇਰੋਂਵਾਲੀਆ ਦੀ ਕਲਮ ਨੇ ਸਮੇਂ ਦੀ ਸੱਚਾਈ ਬਿਆਨ ਕੀਤੀ ਹੈ। ਗਾਇਕਾ ਸ਼ੁਦੇਸ਼ ਕੁਮਾਰੀ ਨੇ ਇਸ ਨਗਮੇ ਨਾਲ ਕਿਸਾਨਾਂ ਦੀ ਹਾਲਤ ਨੂੰ ਬਿਆਨਦਿਆਂ ਇਹ ਪ੍ਰਮਾਣ ਦਿੱਤਾ ਹੈ ਕਿ ‘ਅੰਨਦਾਤਾ’ ਉਹ ਰੱਬ ਦਾ ਰੂਪ ਹੈ, ਜੋ ਸਮੁੱਚੇ ਸੰਸਾਰ ਨੂੰ ਪੇਟ ਭਰ ਰੋਟੀ ਦੇਣ ਵਿਚ ਆਪਣਾ ਅਹਿਮ ਯੋਗਦਾਨ ਪਾਉਂਦਾ ਹੈ। ਇਸ ਟਰੈਕ ਦੇ ਪ੍ਰੋਡਿਊਸਰ ਰੇਸ਼ਮ ਨਾਰਥ ਨੇ ਦੱਸਿਆ ਕਿ ਸੁਖਵੀਰ ਰੰਧਾਵਾ ਨੇ ਇਸ ਟਰੈਕ ਨੂੰ ਸੰਗੀਤ ਸੇਵਾਵਾਂ ਬਖਸ਼ੀਆਂ ਹਨ। ਜਦਕਿ ਦੀਪਕ ਜਨੌਤਰਾ ਨੇ ਇਸ ਦਾ ਵੀਡੀਓ ਤਿਆਰ ਕੀਤਾ ਹੈ। ਮਿਊਜਿਕ ਮਾਈਂਡ ਰੇਸ ਕੰਪਨੀ ਨੇ ‘ਅੰਨਦਾਤਾ’ ਟਰੈਕ ਨੂੰ ਵਿਸ਼ਵ ਤੱਕ ਪਹੰੁਚਾਉਣ ਲਈ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਕਿਸਾਨੀ ਸੰਘਰਸ਼ ਵਿਚ ਨਿੱਤ ਦਿਨ ਹਾਂ ਪੱਖੀ ਭੂਮਿਕਾ ਨਿਭਾਉਣ ਵਾਲੇ ਵੱਖ-ਵੱਖ ਟਰੈਕਾਂ ਵਿਚੋਂ ਗਾਇਕਾ ਸ਼ੁਦੇਸ਼ ਕੁਮਾਰੀ ਦਾ ਟਰੈਕ ਵਿਲੱਖਣ ਢੰਗ ਨਾਲ ਲਾਂਚ ਹੋਇਆ ਹੈ। ਜਿਸ ਲਈ ਸਮੁੱਚੀ ਟੀਮ ਦੀ ਮੇਹਨਤ ਕਾਮਯਾਬੀ ਦੀ ਮੰਜਿਲ ਸਰ ਕਰੇਗੀ।

Previous articleਕਿਸਾਨ
Next articleਭਾਰਤੀ ਕਿਸਾਨ ਯੂਨੀਅਨ ਨੇ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਦਿੱਤੀਆਂ ਸ਼ਰਧਾਂਜਲੀਆਂ