ਹੁਸ਼ਿਆਰਪੁਰ/ਸ਼ਾਮਚੁਰਾਸੀ (ਚੁੰਬਰ) – ਪੰਜਾਬ ਦੀ ਸੁਪਰ ਸਟਾਰ ਅਵਾਜ਼ ਦੋਗਾਣਿਆਂ ਤੇ ਸੋੋਲੋ ਗੀਤਾਂ ਦੀ ਰਾਣੀ ਗਾਇਕਾ ਸ਼ੁਦੇਸ਼ ਕੁਮਾਰੀ ਗੁਰੂ ਸਾਹਿਬ ਦੇ ਸਹਿਬਜਾਦਿਆਂ ਨੂੰ ਆਪਣੇ ਨਵੇਂ ਟਰੈਕ ਕੁਰਬਾਨੀਆਂ ਨਾਲ ਸ਼ਰਧਾਂਜਲੀ ਅਰਪਿਤ ਕਰੇਗੀ। ਇਸ ਸਬੰਧੀ ਵਿਸ਼ੇਸ਼ ਜਾਣਕਾਰੀ ਦਿੰਦਿਆਂ ਪ੍ਰੋਡਿਊਸਰ ਸ਼੍ਰੀ ਰੇਸ਼ਮ ਜੁਗਾੜੀ ਨੇ ਦੱਸਿਆ ਕਿ ਇਸ ਟਰੈਕ ਨੂੰ ਪੇਂਡੂ ਬੀਟ ਰਿਕਾਡਸ ਅਤੇ ਮਿ. ਪੌਲ ਪੇਸ਼ ਕਰ ਰਹੇ ਹਨ। ਕਰਨ ਪ੍ਰਿੰਸ ਦੇ ਸੰਗੀਤ ਨਾਲ ਸ਼ਿੰਗਾਰ ਇਸ ਟਰੈਕ ਨੂੰ ਕਮਲ ਮੇਹਟਾਂ ਯੂ ਕੇ ਦੀ ਕਲਮ ਨੇ ਕਲਮਬੱਧ ਕੀਤਾ ਹੈ। ਡਾਇਰੈਕਟਰ ਅਕਸ਼ੇ ਵਰਮਾ ਹਨ। ਗਾਇਕਾ ਸ਼ੁਦੇੇਸ਼ ਕੁਮਾਰੀ ਦੇ ਇਸ ਟਰੈਕ ਨੂੰ ਗੁਰ ਸਿੱਖ ਸੰਗਤਾਂ ਮਣਾ ਮੂੰਹੀ ਪਿਆਰ ਦੇ ਕੇ ਨਿਵਾਜਣਗੀਆਂ। ਸਮੁੱਚੀ ਟੀਮ ਨੂੰ ਅਜਿਹੀ ਪੂਰਨ ਆਸ ਹੈ।
HOME ਗਾਇਕਾ ਸ਼ੁਦੇਸ਼ ਕੁਮਾਰੀ ‘ਕੁਰਬਾਨੀਆਂ’ ਟਰੈਕ ਨਾਲ ਗੁਰੂ ਸਹਿਬਜਾਦਿਆਂ ਨੂੂੰ ਦੇਵੇਗੀ ਸ਼ਰਧਾਂਜਲੀ