ਗਾਂਬੀਆ ’ਚ 66 ਬੱਚਿਆਂ ਦੀ ਮੌਤ: ਵਿਸ਼ਵ ਸਿਹਤ ਸੰਗਠਨ ਨੇ ਭਾਰਤੀ ਕੰਪਨੀ ਦੀਆਂ ਦਵਾਈਆਂ ਖ਼ਿਲਾਫ਼ ਅਲਰਟ ਜਾਰੀ, ਜਾਂਚ ਸ਼ੁਰੂ

ਜੇਨੇਵਾ (ਸਮਾਜ ਵੀਕਲੀ)  : ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਭਾਰਤੀ ਫਾਰਮਾਸਿਊਟੀਕਲ ਕੰਪਨੀ ਦੀਆਂ ਚਾਰ ਦਵਾਈਆਂ ਖ਼ਿਲਾਫ਼ ਅਲਰਟ ਜਾਰੀ ਕੀਤਾ ਹੈ, ਜਿਸ ਨਾਲ ਗਾਂਬੀਆ ਵਿੱਚ 66 ਬੱਚਿਆਂ ਦੀ ਮੌਤ ਅਤੇ ਗੁਰਦਿਆਂ ਨੂੰ ਗੰਭੀਰ ਨੁਕਸਾਨ ਹੋਣ ਦਾ ਮੰਨਿਆ ਜਾਂਦਾ ਹੈ। ਡਬਲਿਊਐੱਚਓ ਦੇ ਡਾਇਰੈਕਟਰ-ਜਨਰਲ ਨੇ ਪੱਤਰਕਾਰਾਂ ਨੂੰ ਦੱਸਿਆ, ‘ਇਹ ਚਾਰ ਦਵਾਈਆਂ ਭਾਰਤੀ ਕੰਪਨੀ ਮੇਡੇਨ ਫਾਰਮਾਸਿਊਟੀਕਲਜ਼ ਲਿਮਟਿਡ ਦੁਆਰਾ ਬਣਾਈਆਂ ਗਈਆਂ ਜ਼ੁਕਾਮ ਅਤੇ ਖਾਂਸੀ ਸੀਰਪ ਹਨ। ਸੰਗਠਨ ਭਾਰਤ ਵਿੱਚ ਕੰਪਨੀ ਅਤੇ ਰੈਗੂਲੇਟਰੀ ਅਥਾਰਟੀਆਂ ਬਾਰੇ ਹੋਰ ਜਾਂਚ ਕਰ ਰਿਹਾ ਹੈ। ਇਸ ਦੌਰਾਨ ਸੀਡੀਐੱਸਸੀਓ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਚਾਰ ਦਵਾਈਆਂ Promethazine Oral Solution, Cofaxmalin Baby Cough Syrup, Mekoff Baby Cough Syrup ਅਤੇ Magrip N Cold Syrup ਹਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁੰਬਈ ਹਵਾਈ ਅੱਡੇ ’ਤੇ 80 ਕਰੋੜ ਰੁਪਏ ਦੀ ਹੈਰੋਇਨ ਜ਼ਬਤ
Next articleਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਹਾਲਤ ਖ਼ਰਾਬ, ਹਸਪਤਾਲ ’ਚ ਭਰਤੀ