ਗਾਂਧੀ ਪਰਿਵਾਰ ਦਾ ਵਫ਼ਾਦਾਰ ਹਾਂ ਤੇ ਰਹਾਂਗਾ: ਸਿੱਧੂ

ਚੰਡੀਗੜ੍ਹ ਸਮਾਜ ਵੀਕਲੀ: ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਸਿੱਧਾ ਮੋਰਚਾ ਖੋਲ੍ਹਣ ਵਾਲੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੰਧੂ ਨੇ ਅੱਜ ਕਿਹਾ ਕਿ ਉਹ ਕਾਂਗਰਸ ਵਿੱਚ ਹੈ ਤੇ ਇਸੇ ਪਾਰਟੀ ਵਿੱਚ ਰਹੇਗਾ। ਸਿੱਧੂ ਨੇ ਸਾਫ਼ ਕਰ ਦਿੱਤਾ ਕਿ ਉਹ ਗਾਂਧੀ ਪਰਿਵਾਰ ਦਾ ਵਫ਼ਾਦਾਰ ਹੈ ਤੇ ਰਹੇਗਾ। ਸਿੱਧੂ ਨੇ ਕੈਪਟਨ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਸ (ਸਿੱਧੂ) ਨੇ ਕਿਸੇ ਹੋਰ ਪਾਰਟੀ ਵਿੱਚ ਜਾਣ ਲਈ ਕਿਸੇ ਆਗੂ ਨਾਲ ਸੰਪਰਕ ਕੀਤਾ ਹੈ ਤਾਂ ਮੁੱਖ ਮੰਤਰੀ ਇਸ ਨੂੰ ਸਾਬਤ ਕਰ ਕੇ ਵਿਖਾਉਣ।

ਚੇਤੇ ਰਹੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀਂ ਸਿੱਧੂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਸੀ ਕਿ ਕਾਂਗਰਸੀ ਵਿਧਾਇਕ ਆਮ ਆਦਮੀ ਪਾਰਟੀ (ਆਪ) ਦੇ ਸੰਪਰਕ ਵਿੱਚ ਹੈ ਤੇ ਕਿਸੇ ਵੇਲੇ ਵੀ ਕਾਂਗਰਸ ਛੱਡ ਸਕਦਾ ਹੈ। ਸਿੱਧੂ ਨੇ ਕੈਪਟਨ ਦੇ ਇਸ ਬਿਆਨ ਦੇ ਹਵਾਲੇ ਨਾਲ ਕੀਤੇ ਟਵੀਟ ’ਚ ਕਿਹਾ, ‘‘ਸਾਬਤ ਕਰੋ ਕਿ ਮੈਂ ਕਿਸੇ ਹੋਰ ਪਾਰਟੀ ਦੇ ਆਗੂ ਨਾਲ ਮੀਟਿੰਗ ਕੀਤੀ ਹੋਵੇ। ਅੱਜ ਤੱਕ ਮੈਂ ਕਿਸੇ ਤੋਂ ਕੋਈ ਅਹੁਦਾ ਨਹੀਂ ਮੰਗਿਆ। ਮੈਂ ਤਾਂ ਹਮੇਸ਼ਾ ਪੰਜਾਬ ਦੀ ਖ਼ੁਸ਼ਹਾਲੀ ਮੰਗੀ ਹੈ। ਮੈਨੂੰ ਵਜ਼ਾਰਤ ਵਿੱਚ ਸ਼ਾਮਲ ਕਰਨ ਦੀ ਕਈ ਵਾਰ ਪੇਸ਼ਕਸ਼ ਹੋਈ, ਪਰ ਇਸ ਨੂੰ ਸਵੀਕਾਰ ਨਹੀਂ ਕੀਤਾ। ਹੁਣ ਸਾਡੀ ਸਤਿਕਾਰਯੋਗ ਹਾਈ ਕਮਾਨ ਨੇ ਦਖ਼ਲ ਦਿੱਤਾ ਹੈ। ਉਡੀਕ ਕਰਾਂਗਾ।’’

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article26 ਮਈ ਨੂੰ ਰਿਲੀਜ਼ ਹੋਵੇਗਾ ਸੈਫ਼ ਈ ਦਾ ਨਵਾਂ ਟ੍ਰੈਕ ” ਬੈਂਡ ਗਬਰੂ ” – ਪਰਮਜੀਤ ਮੰਨਣਹਾਣਾ
Next articleਕਰੋਨਾ: 2.57 ਲੱਖ ਕੇਸ, 4194 ਮੌਤਾਂ