ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕੀ ਸੰਸਦ ਦੇ ਹੇਠਲੇ ਸਦਨ ਨੇ ਇਕ ਕਾਨੂੰਨ ਪਾਸ ਕੀਤਾ ਹੈ ਜਿਸ ਤਹਿਤ ਅਮਰੀਕਾ ਅਤੇ ਭਾਰਤ ਮਹਾਤਮਾ ਗਾਂਧੀ ਤੇ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਕੰਮਾਂ ਤੇ ਉਨ੍ਹਾਂ ਦੀ ਵਿਰਾਸਤ ਦਾ ਅਧਿਐਨ ਕਰਨਗੇ। ਭਾਰਤ ਵੱਲੋਂ ਅਮਰੀਕਾ ਨਾਲ ਮਹਾਤਮਾ ਗਾਂਧੀ ਤੇ ਅਮਰੀਕਾ ਵੱਲੋਂ ਭਾਰਤ ਨਾਲ ਮਾਰਟਿਨ ਲੂਥਰ ਕਿੰਗ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਇਸ ਐਕਟ ਨੂੰ ਮਨੁੱਖੀ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਜੌਹਨ ਲੂਈਸ ਨੇ ਤਿਆਰ ਕੀਤਾ ਸੀ। ਉਨ੍ਹਾਂ ਦੀ ਇਸੇ ਸਾਲ ਮੌਤ ਹੋ ਗਈ ਸੀ। ਭਾਰਤੀ-ਅਮਰੀਕੀ ਸੰਸਦ ਮੈਂਬਰ ਅਮੀ ਬੇਰਾ ਵੀ ਇਸ ਐਕਟ ਲਈ ਯੋਗਦਾਨ ਦੇਣ ਵਾਲਿਆਂ ਵਿਚ ਸ਼ਾਮਲ ਹਨ। ‘ਗਾਂਧੀ-ਕਿੰਗ ਸਕੌਲਰਲੀ ਐਕਸਚੇਂਜ ਇਨੀਸ਼ਿਏਟਿਵ ਐਕਟ’ ਵਿਦੇਸ਼ ਮੰਤਰਾਲੇ ਨੂੰ ਭਾਰਤ ਸਰਕਾਰ ਨਾਲ ਤਾਲਮੇਲ ਕਰਨ ਦਾ ਹੱਕ ਦਿੰਦਾ ਹੈ। ਵਿਦਿਅਕ ਫੋਰਮ ਦੋਵਾਂ ਦੀ ਵਿਰਾਸਤ ਦਾ ਅਧਿਐਨ ਕਰੇਗੀ।