(ਸਮਾਜ ਵੀਕਲੀ)
ਤਿੰਨ ਸ਼ਬਦਾਂ ਤੋਂ ਡਰਦੇ ਸੀ ਸਰਮਾਏਦਾਰ ,
ਪਰ ਹੁਣ ਇਨ੍ਹਾਂ ਭਲੋਣ ਦਾ ਲੱਭ ਲਿਆ ਰਸਤਾ।
ਗ਼ਰੀਬਾਂ ਬਿਨਾਂ ਵੀ ਹੁੰਦਾ ਨੀ ਗੁਜ਼ਾਰਾ ,
ਮਜ਼ਦੂਰ,ਮੰਡੀ ਦੀ ਲੁੱਟ ਦਾ ਪਿਆ ਚਸਕਾ ?
ਗੁਮਰਾਹ ਹੋਏ ਨੌਜਵਾਨ ਬਣਦੇ ਗੈਂਗਵਾਰ ,
ਜਾਂ ਲੱਗਦੀ ਖ਼ੁਦਕੁਸ਼ੀਆਂ ਦੀ ਕਤਾਰ ।
ਉੱਭਰਦਾ ਜੋਸ਼ ਸਮਾਜ ਤੋਂ ਸੰਭਾਲਿਆ ਨਾ ਜਾਵੇ ,
ਸਿਰਫ਼ ਬਚਾ ਸਕਦੇ ਉਸ ਦੇ ਚੰਗੇ ਸੰਸਕਾਰ।
ਜਾਤੀ ਤਜਰਬੇ ਚ ਢਲੀ ਜ਼ਿੰਦਗੀ ਦੱਸੇ ,
ਭੁੱਲ ਕੇ ਵੀ ਕਿਸੇ ਦੀ ਤੱਕੋ ਨਾ ਬੁਰਾਈ।
ਸਾਡੇ ਹਰ ਛਿਣ ਪਲ ਦਾ ਰੱਬ ਕੋਲ ਹਿਸਾਬ,
ਦਿਮਾਗ ਵਾਲੀ ਮਸ਼ੀਨ ਦੱਸਣੀ ਸਾਰੀ ਸੱਚਾਈ।
ਮੇਰੇ ਪਿਤਾ ਜੀ ਵੀ ਵੱਡੇ ਸਨ ਕਾਮਰੇਡ ,
ਟੱਬਰ ਨੂੰ ਭੁਲਾ ਕੇ ਕਾਮਰੇਡੀ ਸੀ ਕਰਦੇ,
ਲੁਕ-ਛਿਪ ਕੇ ਜੀਵਨ ਬਤੀਤ ਕਰਨਾ,
ਭਲਾਈ ਵਾਲੇ ਕੰਮ ਫਿਰ ਵੀ ਨੀਂ۔ ਸੀ ਛੱਡਦੇ।
ਉਨ੍ਹਾਂ ਦੀ ਚੰਗਿਆਈ ਸੰਸਕਾਰਾਂ ‘ਚ ਜੁੜਗੀ,
ਮਿਹਨਤ ਦਾ ਪੱਲਾ ਅਸੀਂ ਵੀ ਨੀਂ۔ ਛੱਡਿਆ।
ਦੁਨੀਆਂ ਸਾਡੀ ਕਾਮਯਾਬੀ ਨੂੰ ਮੰਨੇ ਜਾਂ ਨਾ,
ਪਰ ਜਿਨ੍ਹਾਂ ‘ਚ ਰਹੇ, ਜਿੱਤ ਦਾ ਝੰਡਾ ਗੱਡਿਆ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲ੍ਹਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly