ਗ਼ਜ਼ਲ

(ਸਮਾਜ ਵੀਕਲੀ)

ਮਾਂ-ਮਿੱਟੀ ਦੀ ਖਾਤਰ ਮਰਨਾ, ਹੈ ਸਰਦਾਰਾਂ ਦਾ ਪਾਗਲ਼ਪਣ
ਅਕਰਿਤਘਣਾ ਦੇ ਪੱਖ ਚ ਖੜੵਨਾ,ਹੈ ਸਰਦਾਰਾਂ ਦਾ ਪਾਗਲ਼ਪਣ

ਭਗਤ, ਸਰਾਭੇ, ਊਧਮ, ਗ਼ਦਰੀ, ਪੁੱਤਰ, ਵਾਰ ਗਵਾਏ ਹੀਰੇ
ਗ਼ੈਰਾਂ ਖਾਤਰ ਫਾਹੇ ਚੜੵਨਾ, ਹੈ ਸਰਦਾਰਾਂ ਦਾ ਪਾਗ਼ਲਪਣ

ਰਾਖ਼ੀ ਵੀ ਸਰਹੱਦਾਂ ਉੱਤੇ, ਸਿੰਘ ਕਰਨ ਪੰਜਾਬੀ ਅੜ ਕੇ
ਲੜਦੇ ਹੀ ਲਾਹ ਆਹੂ ਧਰਨਾ, ਹੈ ਸਰਦਾਰਾਂ ਦਾ ਪਾਗ਼ਲਪਣ

ਗਜ਼ਨੀ ਅੰਦਰ ਅਜ਼ਮਤ ਵਿਕਦੀ, ਇਹ ਦੇਖ ਸਕੇ ਨਾ ਮੁਟਿਆਰਾਂ
ਅੱਧੀ ਰਾਤੀਂ ਹਮਲੇ ਕਰਨਾ, ਹੈ ਸਰਦਾਰਾਂ ਦਾ ਪਾਗ਼ਲਪਣ

ਖਾਲਸਾ ਰਾਜ ਗੁਆ ਕੇ ਜਿਹਨਾਂ, ਸੀ ਕਿਉਂ ਭਾਰਤ ਨੂੰ ਅਪਣਾਇਆ
ਨਾ ਰਾਜ ਲਈ ਆਇਆ ਅੜਨਾ,ਹੈ ਸਰਦਾਰਾਂ ਦਾ ਪਾਗ਼ਲਪਣ

ਬੰਦਾ ਸਿੰਘ ਬਹਾਦਰ ਵਰਗੇ, ਯੋਧੇ ਜਿਸਦੇ ਸਿੰਘ ਅਟਾਰੀ
ਫੂਲਾ ਸਿੰਘ ਅਕਾਲੀ ਹਰਨਾ, ਹੈ ਸਰਦਾਰਾਂ ਦਾ ਪਾਗ਼ਲਪਣ

ਮਰਿਆ ਬਾਅਦ ਸਰਹੱਦਾਂ ‘ਤੇ, ਕਰਦੇ ਸਿੰਘ ਅਜੇ ਵੀ ਰਾਖ਼ੀ
ਤੋਪਾਂ ਅੱਗੇ ਹਿੱਕਾਂ ਤਣਨਾ, ਹੈ ਸਰਦਾਰਾਂ ਦਾ ਪਾਗਲ਼ਪਣ

ਨਸਲਕੁਸ਼ੀ ਸਰਦਾਰਾਂ ਦੀ ਵੀ, ਕਰਦੀਆਂ ਨੇ ਸਭ ਸਰਕਾਰਾਂ
ਭੁੱਲ ਚੁਰਾਸੀ ਥੱਪੜ ਜ਼ਰਨਾ, ਹੈ ਸਰਦਾਰਾਂ ਦਾ ਪਾਗ਼ਲਪਣ

ਅੱਵਲ ਅੱਲਾਹ ਨੂਰ ਉਪਾਇਆ, ਆਖਣ ਕੁਦਰਤ ਕੇ ਸਭ ਬੰਦੇ
ਐਸਾ ਸਿੱਖਿਆ ਜਿੱਥੋਂ ਪੜਨਾਆ, ਸਰਦਾਰਾਂ ਦਾ ਹੈ ਪਾਗ਼ਪਣ

ਬਾਲੀ ਰੇਤਗੜੵ
+919465129168

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁਲਵਿੰਦਰ ਕੌਰ ਗਿੱਲ ਬਣੇ ਸਾਇੰਸ ਟੀਚਰ ਐਸੋਸੀਏਸ਼ਨ ਬਲਾਕ ਕਪੂਰਥਲਾ ਦੇ ਨਵੇਂ ਪ੍ਰਧਾਨ
Next articleਕਪੂਰਥਲਾ ਦੇ ਨੌਜਵਾਨ ਪਰਮਵੀਰ ਸਿੰਘ ਦੀ ਅਮਰੀਕਾ ਵਿੱਚ ਗੋਲੀ ਮਾਰ ਕੇ ਹੱਤਿਆ