(ਸਮਾਜ ਵੀਕਲੀ)
ਮਾਰੂਥਲ ਜਿਹਾ ਸਾਂ ਮੈਂ, ਲਈਆਂ ਲਾਵਾਂ ਹਵਾਵਾਂ ਨਾਲ
ਨਾਲ ਲੈ ਉੱਡੀਆਂ ਐਪਰ ਬੜੇ ਸੁੱਟਿਆ ਚਾਵਾਂ ਨਾਲ !
ਭਰੀ ਉੱਡਾਰੀ ਬੱਦਲਾਂ ਤੋਂ ਉੱਚੀ , ਹੋਸ਼ ਜਦ ਆਈ
ਆਪਣੀ ਹੋਂਦ ਸੀ ਭੁੱਲਿਆ, ਟੁੱਟੀ ਸਾਂਝ ਛਾਵਾਂ ਨਾਲ !
ਬੜਾ ਤੜਫਾਉਂਦੀ ਲੰਮੀ ਰਾਤ ਤਨਹਾਈ ਦੀ ਜਦ
ਹਾੜੇ ਕੱਢ ਕੱਢ ਆਵੇ ਨੀਂਦ, ਬਿਰਹਾ ਪਾਵਾਂ ਨਾਲ!
ਲੁਕਿਆ ਬੜਾ ਰਵਿੰਦਰ ਲੱਭ ਲਿਆ, ਸਦਾ ਪੈੜਾਂ ਤੋਂ
ਰਿਸਦੇ ਜਖਮਾਂ ਦੀ ਯਾਰੀ, ਕਦ ਰਹੀ ਕਾਵਾਂ ਨਾਲ !
ਸਿੰਘ ਰਵਿੰਦਰ।
ਫ਼ਤਹਿਗੜ੍ਹ ਸਾਹਿਬ।