ਗ਼ਜ਼ਲ

ਬਲਜਿੰਦਰ ਸਿੰਘ "ਬਾਲੀ ਰੇਤਗੜੵ "

(ਸਮਾਜ ਵੀਕਲੀ)

ਜੂਨ ਚੁਰਾਸੀ ਖੁਣ ਦਿੱਤੀ ਏ, ਜ਼ਿਹਨ ਅਸਾਡੇ ਅੰਦਰ ਉਸ
ਨਾਨਕ ਦੇ ਦਰਬਾਰ ਬਣਾਤੇ, ਸਿਮਰਨ ਕਰਦੇ ਖੰਡਰ ਉਸ

ਸੰਗੀਨਾਂ ‘ਚੋ ਬਾਰੂਦ ਵਰਾ, ਕੋਹ ਦਿੱਤਾ ਉਸ ਨਾਨਕ ਨੂੰ
ਦੇਹਾਂ ਹਿਰਦੇ ਕਰ ਦਿੱਤੇ ‘ਤੇ , ਛਨਣੀ ਧਰਤੀ ਅੰਬਰ ਉਸ

ਲਿਖ ਕਲਮਾਂ ਤੋਂ ਹੋਵੇ ਨਾ , ਸਾਕਾ ਸਿੱਖੀ ਨਸਲਕੁਸ਼ੀ ਦਾ
ਜੂਨ ਚੁਰਾਸੀ ਰੂਹ ਕੰਬਾਵੇ, ਖੇਹ ਕੀਤਾ ਹਰਿਮੰਦਰ ਉਸ

ਤੋਪਾਂ ਨਾਲ਼ ਅਕਾਲ ਤਖ਼ਤ ਨੂੰ, ਫੌਜ ਚੜਾ ਕੇ ਢਾਹ ਦਿੱਤਾ
ਸਿੱਖ ਮਿਟਾਵਣ ਖਾਤਿਰ ਕੀਤੇ, ਸਾਜ਼ਿਸ ਨਾਲ਼ ਅਡੰਬਰ ਉਸ

ਜਿੱਦ ਪੁਗਾਵਣ ਖਾਤਿਰ ਔਰਤ, ਅੱਤ ਕਰੇ ਫਿਰ ਅੰਤ ਕਰੇ
ਬਣ ਦਸਤਾਰਾਂ ਦੀ ਦੁਸ਼ਮਮ ਕੀ, ਜਿੱਤ ਲਿਆ ਫਿਰ ਇੰਦਰ ਉਸ

ਨਿਉਂ ਆਏ ਨੂੰ ਦੇਗ਼, ਚੜੇ ਨੂੰ ਤੇਗ਼ , ਇਹ ਸਾਬਿਤ ਕਰ ਦਿੱਤਾ
ਹਾਰੀ ਜਾਨ ਗੁਆ ਕੇ ਆਪਣੀ, ਜਿੱਤੇ ਲੱਖ ਸਿਕੰਦਰ ਉਸ

ਕਹਿਰ ਚੁਰਾਸੀ ਉਕਰ ਗਿਐ, ਕੀ ਮਨਸੂਬੇ ਹਾਕਿਮ ਦੇ
ਸੰਤਾਪ ਹੰਡਾਉਣੇ ਹੁਣ ਬਾਲੀ, ਪੀੜੀ ਦਰ ਬਲਜਿੰਦਰ ਉਸ

ਬਲਜਿੰਦਰ ਸਿੰਘ “ਬਾਲੀ ਰੇਤਗੜੵ”
+919465129168

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ੈਰ ਮੁਲਖ ਦੀ ਚਾਕਰੀ ਤੋਂ ਆਪਣੇ ਵਤਨ ਦੀ ਬਾਦਸ਼ਾਹੀ ਚੰਗੀ
Next articleਜਰਖੜ ਸਕੂਲ ਦੇ ਸਿੱਖਿਆ ਵਿਚ ਪਹਿਲੇ ਤਿੰਨ ਸਥਾਨਾਂ ਤੇ ਰਹਿਣ ਵਾਲੇ ਬੱਚੇ ਕੀਤੇ ਸਨਮਾਨਿਤ