ਗ਼ਜ਼ਲ

(ਸਮਾਜ ਵੀਕਲੀ)

ਜੇ ਕੁੱਝ ਵਖਰਾ ਕਰਨਾ ਹੈ
ਤਾਂ ਨੀਦਾਂ ਨੂੰ ਟਾਲਕੇ ਰੱਖ

ਕਦਮ ਕਦਮ ਤੁਫ਼ਾਨ ਖੜ੍ਹੇ ਨੇ
ਦੀਵਾਂ ਆਸ ਦਾ ਬਾਲ ਕੇ ਰੱਖ

‘ਕੱਲ੍ਹ’ ਮਿਹਨਤ ਨਾਲ ਸੰਵਾਰੀਂ
ਯਾਦਾਂ ਸਭ ਸੰਭਾਲ ਕੇ ਰੱਖ

ਜੇ ਤੂੰ ਗਹਿਣਾ ਬਣਨਾ ਹੈ
‘ਆਪ’ ਕੁਠਾਲੀ ਢਾਲਕੇ ਰੱਖ

ਜੋ ਮੰਜ਼ਿਲ ਤੋਂ ਭਟਕਾਵੇ
ਭਰਮ ਨਾ ਐਸਾ ਪਾਲਕੇ ਰੱਖ

ਚਮਕ ਦਮਕ ਦਾ ਕੀ ਫਾਇਦਾ
ਤੀਜਾ ਨੇਤਰ ਭਾਲ ਕੇ ਰੱਖ

‘ਪ੍ਰੀਤ’ ਹਮੇਸ਼ਾ ਬਚ ਹਾਊਮੈਂ ਤੋਂ
ਹਊਮੈਂ ਦਿੰਦਾ ਗਾਲ ਕੇ ਰੱਖ

ਪਰਮ ‘ਪ੍ਰੀਤ’

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਦੀ ਰੋਂਦੀ ਏ ਕਦੀ ਹੱਸਦੀ ਏ
Next articleਪੰਜਾਬ ਸਰਕਾਰ ਵੱਲੋਂ 33 ਪੁਲੀਸ ਅਧਿਕਾਰੀਆਂ ਦੇ ਤਬਾਦਲੇ