(ਸਮਾਜ ਵੀਕਲੀ)
ਤੇਰੇ ਨਾਲ ਜੋ ਮਾਣੇ ਸੀ ਪਲ ,
ਹੋਏ ਨੇ ਉਹ ਬੀਤੇ ਦੀ ਗਲ ।
ਸਦਾ ਨਹੀਂ ਦਿਨ ਇੱਕੋ ਰਹਿੰਦੇ,
‘ਅੱਜ’ ਉਹ ਬਣਿਆ ਜਿਹੜਾ ਸੀ ਕਲ੍ਹ।
ਦੁਖ -ਸੁਖ ਸਿੱਕੇ ਦੇ ਦੋ ਪਾਸੇ ,
ਸਿੱਖ ਇਨ੍ਹਾਂ ਵਿਚ ਜੀਵਨ ਦਾ ਵਲ।
ਤੇਰੇ ਬਾਝੋਂ ਮੇਰਾ ਹੈ ਜੀਣਾ,
ਜਿਉਂ ਮਛਲੀ ਦਾ ਜੀਣ ਬਿਨ ਜਲ ।
ਕੱਲੇ ਬਹਿ ਕੇ ਝੂਰਨ ਵਾਲੇ ,
ਆਖਰ ਦੁਖ -ਸੁਖ ਬੋਲਣਗੇ ਰਲ।
ਹਿੰਸਾ ਨਾਲ ਨਹੀਂ ਨੇ ਹੁੰਦੇ ,
ਮਸਲੇ ਬਹਿ ਕੇ ਹੁੰਦੇ ਨੇ ਹਲ।
ਗੈਰਾਂ ਨਾਲ ਹੈ ਕਿਓਂ ਗਲਵਕੜੀ ,
ਯਾਰਾਂ ਨਾਲ ਕਰੇ ਤੂੰ ਕਿਓਂ ਛਲ?
ਨਿੰਦਕ ਦੀ ਪਰਵਾਹ ਨਾ ਕਰ ਤੂੰ ,
ਹਾਥੀ ਦੀ ਤੋਰੇ ਤੁਰਿਆ ਚਲ।
ਮਨਮੋਹਨ ਸਿੰਘ ਬਾਸਰਕੇ
ਬਾਸਰਕੇ ਹਾਊਸ,ਭੱਲਾ ਕਲੋਨੀ, ਛੇਹਰਟਾ,ਅੰਮ੍ਰਿਤਸਰ
ਸੰਪਰਕ ਨੰਬਰ :9914716616
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly