ਗ਼ਜ਼ਲ

(ਸਮਾਜ ਵੀਕਲੀ)

ਇਕ ਹੇਠਾਂ ਇਕ ਉਪਰ ਚੰਨ ।
ਵੇਖ ਵੇਖ ਮੈਂ ਹੋਇਆ ਧੰਨ ।
ਨਾਲ ਨੂੰ ਕਹੇਂ ਕੁਪੱਤੀ ਰੰਨ ,
ਕਿਸਨੇ ਤੇਰੇ ਭਰੇ ਨੇ ਕੰਨ ।
ਮੇਰੇ ਬਿਨ ਜੇ ਰਹਿ ਨਹੀਂ ਹੁੰਦਾ ,
ਕਿਓਂ ਨਈਂ ਲੈਣ ਕੇ ਆਉਂਦਾ ਜੰਨ।
ਕਹਿੰਦੇ ਸੀ ਜੋ ਕਮਲਾ ਰਮਲਾ ,
ਓਹੀ ਕਹਿਣ “ਤੂੰ ਨੰਬਰ ਵੰਨ”।
ਮਹਿਕ ਗੁਲਾਬ ਦੀ ਆਪਣੀ ਥਾਂ ਹੈ,
ਮਹਿਕਾਂ ਭਾਵੇਂ ਵੰਨ – ਸਵੰਨ ।
ਮੈਂ ਮੁਫ਼ਲਿਸ ਤੇ ਤੂੰ ਸ਼ਹਿਜ਼ਾਦੀ,
ਮਹਿਲਾਂ ਨਾਲ ਜਚੇ ਨਾ ਛੰਨ ।
ਵੇਖ ਮੋਬਾਈਲ ਦੱਸ ‘ਬਾਸਰਕੇ’ ,
ਕੀ ਤਾਰੀਕ, ਦਿਵਸ ,ਕੀ ਸੰਨ।

ਮਨਮੋਹਨ ਸਿੰਘ ਬਾਸਰਕੇ
ਬਾਸਰਕੇ ਹਾਊਸ,ਭੱਲਾ ਕਲੋਨੀ, ਛੇਹਰਟਾ,ਅੰਮ੍ਰਿਤਸਰ
ਸੰਪਰਕ ਨੰਬਰ :9914716616

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਸੱਭਿਆਚਾਰਕ ਤੇ ਮਿਆਰੀ ਗੀਤਾਂ ਦਾ ਰਚੇਤਾ ਕੁਲਦੀਪ ਕੰਡਿਆਰਾ*
Next articleਗ਼ਜ਼ਲ