ਗ਼ਜ਼ਲ

(ਸਮਾਜ ਵੀਕਲੀ)

 ਜਦੋਂ ਮੁਸਕਾਨ ਕੇਰੇ ਉਹ
ਤਾਂ ਮਹਿਕਾਵੇ ਚੁਫੇਰੇ ਉਹ

ਉਹ ਨਾਮ ਜਪੇ, ਜੀ ਨਾਨਕ ਦਾ
ਜੁੜੇ ਉਸਤਤ ਸਵੇਰੇ ਉਹ

ਕਰੇ ਭੱਜ ਭੱਜ ਕੇ ਕੰਮ ਸਾਰੇ,
ਸਵੱਖਤੇ ਉੱਠ ਬਥ੍ਹੇਰੇ ਉਹ

ਜਿਨ੍ਹਾਂ ਦੇ ਢੋਲ ਨੇ ਪਰਦੇਸੀ
ਉਡੀਕਣ ਬਹਿ ਬਨ੍ਹੇਰੇ ਉਹ

ਹਮੇਸ਼ਾ ਸ਼ਮਸ਼ ਵੰਡੇ ਚਾਨਣ
ਚੁਤਰਫ਼ੇ ਧੁੱਪ ਬਿਖ੍ਹੇਰੇ ਉਹ

ਜੋ ਨੇ ਦੂਹਰੇ ਮਖ਼ੌਟੇ ‘ਪ੍ਰੀਤ’
ਨਾ ਹੀ ਤੇਰੇ ਨਾ ਮੇਰੇ ਉਹ

ਪਰਮ ‘ਪ੍ਰੀਤ’

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਰਾਲ਼ੀ ਸਾੜਨ ਦੀ ਸਮੱਸਿਆ
Next articleਕਵਿਤਾ