ਗ਼ਜ਼ਲ

(ਸਮਾਜ ਵੀਕਲੀ)

ਉਹ ਸ਼ਾਇਰ ਮਕਬੂਲ ਵਿਅੰਗੀ, ਯਾਰ ਸਿਆਸਤ ਦਾਨ ਬਣ ਗਿਐ
ਕਰਕੇ ਕੁਲਫ਼ੀ ਗਰਮਾ-ਗਰਮ,ਉਹੋ ਵੱਡਾ ਧਨਵਾਨ ਬਣ ਗਿਐ

ਬੇਰੁਜ਼ਗਾਰਾਂ ਦਾ ਹਾਲ ਬੁਰਾ, ਪੁਲਿਸ ਕੁਟਾਪਾ ਚਾੜ ਰਹੀ
ਪੈਨ ਹਰੇ ਦੀ ਲਾਠੀ ਬਣਗੀ , ਸਾਹਿਬ ਸ਼ੈਤਾਨ ਬਣ ਗਿਐ

ਰੰਗ ਬਸੰਤੀ ਬਦਨਾਮ ਕਰੇ, ਬੋਲ ਇਨਕਲਾਬੀ ਬੋਲੇ
ਭੰਡਣ ਵਾਲਾ ਤਖ਼ਤਾਂ ਨੂੰ ਹੀ, ਤਖ਼ਤ ਕਦਰਦਾਨ ਬਣ ਗਿਐ

ਖੁਦਾ ਦੀ ਬੰਦਾ ਕਿਰਤ ਕਲਾ ਸੀ, ਸੀ ਉਸ ਦਾ ਰੂਪ ਨਿਆਰਾ
ਬਾਈਬਲ ਪੜਕੇ ਉਹ ਗੀਤਾ, ਉਹ ਪਾਕਿ ਕੁਰਾਨ ਬਣ ਗਿਐ

ਸ਼ਾਹ ਕਤਲਗਾਹਾਂ ਦਾ “ਬਾਲੀ”, ਚਰਚੇ ਹੋਣ ਅਦਾਲਤ ਵਿਚ
ਤਾਨਾਸ਼ਾਹ ਹਕੂਮਤ ਦਾ ਉਹ, ਮੋਢੀ ਪ੍ਧਾਨ ਬਣ ਗਿਐ

ਪੰਜਾਬ ਧਰਤ ਦਰਿਆਵਾਂ ਦੀ, ਅਣਖੀ ਯੋਧਿਆਂ ਦੀ ਜਾਈ
ਨਸਲਕੁਸ਼ੀ ਦਾ ਮਾਤਮ ਥਾਂ-ਥਾਂ, ਹਰ ਘਰ ਸ਼ਮਸ਼ਾਨ ਬਣ ਗਿਐ

ਝੂਠ,ਛਲਾਵਾ, ਜੁਮਲੇਬਾਜ਼ੀ, “ਬਾਲੀ ” ਖ਼ਾਰ, ਸਿਆਸਤ ਅੰਦਰ
ਲੋਕ ਲਤਾੜੇ ਜਾਵਣ ਕਿਰਤੀ,ਸੇਵਾਦਾਰ ਹੁਕਮਰਾਨ ਬਣ ਗਿਐ

ਬਾਲੀ ਰੇਤਗੜੵ
+919465129168

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿਆਰ ਦਾ ਬੂਟਾ…..
Next articleਜਗਤ -ਤਮਾਸ਼ਾ