ਗ਼ਜ਼ਲ

(ਸਮਾਜ ਵੀਕਲੀ)

ਏਦਾਂ ਨਾ ਕਰ ਯਾਰ, ਮੂੰਹੋਂ ਕੁਝ ਤਾਂ ਕਹਿ!
ਏਦਾਂ ਨਾ ਦੁਰਕਾਰ, ਮੂੰਹੋਂ ਕੁਝ ਤਾਂ ਕਹਿ ‌!

ਕਿਹੜੀ ਗੱਲੋਂ ਪਾਸਾ ਤੂੰ ਇੰਝ ਵੱਟਿਆ ਏ ?
ਬੋਲ ਮੇਰੀ ਸਰਕਾਰ, ਮੂੰਹੋਂ ਕੁਝ ਤਾਂ ਕਹਿ!

ਕੀ ਹੋਇਆ ਕਿਉਂ ਖ਼ਫ਼ਾ ਏਂ ਮੈਨੂੰ ਦੱਸੀਂ ਤੂੰ ?
ਐ ਮੇਰੇ ਦਿਲਦਾਰ, ਮੂੰਹੋਂ ਕੁਝ ਤਾਂ ਕਹਿ!

ਗੱਲ ਗੱਲ ਉੱਤੇ ਮੂੰਹ ਬਣਾਵੇਂ ਕਿਸ ਗੱਲੋਂ ?
ਕਿਉਂ ਕਰਦੈਂ ਇਨਕਾਰ, ਮੂੰਹੋਂ ਕੁਝ ਤਾਂ ਕਹਿ!

ਕੂਕ ਪਪੀਹੇ ਵਾਲੀ਼ ਦਿਲ ਚੋਂ ਨਿੱਕਲ਼ ਰਹੀ,
ਸੁਣ ਲੈ ਯਾਰ ਪੁਕਾਰ, ਮੂੰਹੋਂ ਕੁਝ ਤਾਂ ਕਹਿ!

ਕਿਹੜਾ ਦੁੱਖ ਛੁਪਾ ਕੇ ਦਿਲ ਵਿੱਚ ਬੈਠਾ ਏਂ ?
ਕਿਉਂ ਰੋਵੇਂ ਜ਼ਾਰੋ ਜ਼ਾਰ, ਮੂੰਹੋਂ ਕੁਝ ਤਾਂ ਕਹਿ!

ਕਿਸ ਚੰਦਰੀ ਨੇ ਤੈਨੂੰ ਪਾਠ ਪੜ੍ਹਾਇਆ ਹੈ ?
ਕਿਸ ਨੇ ਲਾਈ ਆਰ, ਮੂੰਹੋਂ ਕੁਝ ਤਾਂ ਕਹਿ !

ਕਿਹੜਾ ਦਰਦ ਛੁਪਾਇਆ ਦਿਲ ਵਿੱਚ ਦੱਸ ਜ਼ਰਾ,
ਕਿਉਂ ਲੱਗਦੈਂ ਲਾਚਾਰ, ਮੂੰਹੋਂ ਕੁਝ ਤਾਂ ਕਹਿ !

“ਜੱਸੀ” ਦਾ ਬਿਨ ਤੇਰੇ ਜੀਣਾ ਮੁਸ਼ਕਲ ਹੈ ,
ਕੁਝ ਤਾਂ ਸੋਚ ਵਿਚਾਰ, ਮੂੰਹੋਂ ਕੁਝ ਤਾਂ ਕਹਿ !

ਮੋਬਾ 9814396472

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵਾਂ ਦੇਸ਼ ਕੋਈ ਵੱਸਣ ਲੱਗਾ
Next articleਗੀਤ ( ਘਰ ਦੀ ਇੱਜਤ )