(ਸਮਾਜ ਵੀਕਲੀ)
ਚੁੱਪ ਰਹਿ ਕੇ ਦੁੱਖ,ਹਜ਼ਾਰ ਸਹਿ ਗਿਆ
ਜਿੱਤਕੇ ਬਾਜੀ , ਫਾਡੀ ਯਾਰ ਰਹਿ ਗਿਆ!
ਬੇੜੀ ਪਾਰ ਨਾ ਲੱਗੀ ਮੇਰੀ , ਸੋਚਾਂ ਦੀ
ਪੀੜਾ ਦਾ ਲੈਕੇ ਮੈਨੂੰ, ਭਾਰ ਬਹਿ ਗਿਆ!
ਕੈਸੇ ਪੈਰ ਲੈਕੇ ਆਇਆ ਸੀ ਤੂਫ਼ਾਨ
ਵੇਖਦੇ ਹੀ ਵੇਖਦੇ, ਬਾਜ਼ਾਰ ਢਹਿ ਗਿਆ!
ਲੱਭਣ ਸੱਜਣ ਨੂੰ ਗਈ,ਰਾਹ ਭਟਕੀ ਰੂਹ
ਬੁੱਤ ਮੇਰਾ ਸੀ, ਇਸ ਪਾਰ ਰਹਿ ਗਿਆ!
ਦੁਸ਼ਮਣ ਸਮਝਦਾ ਰਿਹਾ ਉਮਰ ਭਰ ਹੀ
ਏ ਹਨੇਰਾ ਕੰਨ ਵਿੱਚ,ਯਾਰ ਕਹਿ ਗਿਆ!
ਤਪੱਸਵੀ ਸੀ ਰਿਹਾ,ਓ ਮੇਰੇ ਅੱਖਰਾਂ ਦਾ
ਖੌਰੇ ਰਵਿੰਦਰ ਕਦ, ਮਨੋਂ ਲਹਿ ਗਿਆ !
ਸਿੰਘ ਰਵਿੰਦਰ!
ਫ਼ਤਹਿਗੜ੍ਹ ਸਾਹਿਬ!
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly