ਗ਼ਜ਼ਲ / ਮਲਕੀਤ ਮੀਤ

ਮਲਕੀਤ ਮੀਤ

 

ਕਿੱਥੇ ਆ ?

ਮੇਰਾ ਸੁਪਨਾ ਮੇਰੀ ਕਹਾਣੀ ਕਿੱਥੇ ਆ ?
ਇੱਕ ਸੀ ਰਾਜਾ ਇੱਕ ਸੀ ਰਾਣੀ ਕਿੱਥੇ ਆ ?

ਮੈਂ ਤਾਂ ਇਥੇ ਸਭ ਸੁਲਝਾਉਣਾ ਚਾਹੁੰਦਾ ਸੀ,
ਕੌਣ ਉਲਝਾ ਗਿਆ ਤਾਣੀ, ਪ੍ਰਾਣੀਂ ਕਿੱਥੇ ਆ ?

ਭਾਵੇਂ ਏ.ਸੀ. ਠੰਡੀਆਂ ‘ਵਾਵਾਂ ਦੇਂਦੇ ਨੇ,
ਪਰ ਬੋਹੜਾਂ ਦੀ ਓਹ ਛਾਂ ਮਾਣੀ ਕਿੱਥੇ ਆ ?

ਨਵੀਆਂ-ਨਵੀਆਂ ਗੱਲਾਂ ਵਿੱਚ ਉਲਝਾਓ ਨਾ,
ਬਾਬੇ ਦੀ ਓਹ ਗੱਲ ਪੁਰਾਣੀ ਕਿੱਥੇ ਆ ?

ਹੁਣ ਤਾਂ ਘੱਟਾ ਮੇਰੇ ਨੇੜੇ ਢੁੱਕਦਾ ਨਹੀਂ,
ਥਾਂ-ਥਾਂ ਜਿਹੜੀ ਮਿੱਟੀ ਛਾਣੀ ਕਿੱਥੇ ਆ ?

ਫਿਲਟਰ ਵਾਲਾ ਵਾਟਰ ਪੀ ਪੀ ਅੱਕ ਗੲੇ ਆਂ
ਖੂਹਾਂ, ਬੰਬੀਆਂ ਵਾਲਾ ਪਾਣੀ ਕਿੱਥੇ ਆ ?

ਨਵੀਆਂ ਸਾਂਝਾ, ਨਵੀਆਂ ਯਾਰੀਆਂ ਵੀ ਨੇ ਪਰ,
ਬਚਪਨ ਵਾਲੇ “ਮੀਤ” ਓਹ ਹਾਣੀ ਕਿੱਥੇ ਆ ?

– ਮਲਕੀਤ ਮੀਤ

Previous articleUK, US sign customs deal for post-Brexit trade
Next articleਅੰਬੇਡਕਰਾਇਟ ਲੀਗਲ ਫੋਰਮ ਨੇ ਡੀ.ਸੀ. ਜਲੰਧਰ ਰਾਹੀਂ ਰਾਸ਼ਟਰਪਤੀ ਨੂੰ ਭੇਜਿਆ ਮੰਗ ਪੱਤਰ