ਪਟਿਆਲਾ (ਸਮਾਜਵੀਕਲੀ): ਪਾਵਰਕੌਮ ਨੂੰ ਆਖਰ ਦੋ ਨਵੇਂ ਡਾਇਰੈਕਟਰ ਮਿਲ ਗਏ ਹਨ। ਸਰਕਾਰ ਵੱਲੋਂ ਲਏ ਫੈਸਲੇ ’ਚ ਡਾਇਰੈਕਟਰ (ਵੰਡ) ਵਜੋਂ ਇੰਜਨੀਅਰ ਦਲਜੀਤ ਇੰਦਰਪਾਲ ਸਿੰਘ ਗਰੇਵਾਲ ਤੇ ਡਾਇਰੈਕਟਰ (ਕਮਰਸੀਅਲ) ਵਜੋਂ ਇੰਜਨੀਅਰ ਗੋਪਾਲ ਸ਼ਰਮਾ ਨੂੰ ਨਿਯੁਕਤ ਕੀਤਾ ਗਿਆ ਹੈ।
ਭਾਵੇਂ ਡਾਇਰੈਕਟਰ (ਜਨਰੇਸ਼ਨ) ਦੀ ਆਸਾਮੀ ਵੀ ਖਾਲੀ ਹੈ ਪਰ ਹਾਲੇ ਇਸ ਨੂੰ ਪੁਰ ਨਹੀਂ ਕੀਤਾ ਗਿਆ। ਟਰਾਂਸਮਿਸ਼ਨ ਦੇ ਡਾਇਰੈਕਟਰ (ਤਕਨੀਕੀ) ਦੀ ਆਸਾਮੀ ਵੀ ਹਾਲੇ ਨਹੀਂ ਭਰੀ। ਦੋਵੇਂ ਨਵੀਆਂ ਨਿਯੁਕਤੀਆਂ ਅਦਾਰੇ ਵਿਚਲੇ ਇੰਜਨੀਅਰਾਂ ’ਚੋਂ ਹੀ ਕੀਤੀਆਂ ਗਈਆਂ ਹਨ।
ਸ੍ਰੀ ਗਰੇਵਾਲ ਚੀਫ ਇੰਜੀਨੀਅਰ (ਸੈਂਟਰਲ) ਸਨ ਜਦੋਂ ਕਿ ਸ੍ਰੀ ਸ਼ਰਮਾ ਚੀਫ ਇੰਜੀਨੀਅਰ ਵਜੋਂ ਜਲੰਧਰ ਵਿੱਚ ਤਾਇਨਾਤ ਸਨ। ਦੋਵੇਂ ਨਿਯੁਕਤੀਆਂ ਦੋ-ਦੋ ਸਾਲ ਲਈ ਕੀਤੀਆਂ ਗਈਆਂ ਹਨ।