(ਸਮਾਜ ਵੀਕਲੀ)
ਕਹਿਣ ਨੂੰ ਕੁਝ ਵੀ ਕਹੋ,
ਪਰ ਗਰੀਬ ਦੀ ਧੀ, ਧੀ ਨਹੀਂ।
ਗਰੀਬ ਦੀ ਭੈਣ ,ਭੈਣ ਨਹੀਂ ।
ਗਰੀਬ ਦੀ ਇੱਜ਼ਤ, ਇੱਜ਼ਤ ਨਹੀਂ।
ਇੱਕ ਗ਼ਰੀਬ ਦੀ ਪੁਕਾਰ ,
ਮੈਨੂੰ ਕੋਈ ਧਮਕੀ ਦਿੰਦੈ ਸਰਦਾਰ।
ਸਰਪੰਚ ਮੂਹਰੇ ਫ਼ਰਿਆਦ ਵਾਰ ਵਾਰ।
ਉਮੀਦ ਲੈ ਕੇ ਜਿੱਥੇ ਵੀ ਜਾਵੇ,
ਉੱਥੇ ਹੀ ਫਿਟਕਾਰ।
ਹਾਰ ਹੰਭ ਕੇ ਬਹਿ ਗਿਆ,
ਹੋਇਆ ਇੱਕ ਦਿਨ ਉਹ ਬੀਮਾਰ।
ਚਾਰ ਕੁ ਧੇਲੇ ਮੰਗਣ ਲਈ,
ਜਦ ਨਿਕਲੀ ਘਰ ਤੋਂ ਬਾਹਰ ।
ਆਣ ਕੇ ਘੇਰਾ ਪਾ ਲਿਆ,
ਓਹ ਇਕੱਠੇ ਸੀ ਤਿੰਨ ਚਾਰ।
ਇੱਜ਼ਤ ਮੇਰੀ ਧੀ ਦੀ ਲੁੱਟ ਲਈ ,
ਉਨ੍ਹਾਂ ਸੱਥ ਵਿਚਕਾਰ ।
ਲੰਮਾ ਸਮਾਂ ਲੜਦੀ ਲੜਦੀ ,
ਝੱਲੀ ਉਹ ਵੀ ਮੰਨਗੀ ਹਾਰ।
ਮੇਰੀ ਮਰ ਗਈ, ਮੇਰੀ ਤੁਰਗੀ,
ਕੁਝ ਨਾ ਕਰ ਸਕਿਆ ਮੈਂ ਲਾਚਾਰ।
ਉਨ੍ਹਾਂ ਭਾਅ ਦਾ ਸੀ ਖੇਡ ਖਿਡਾਉਣਾ,
ਪਰ ਮੇਰਾ ਸੀ ਸੰਸਾਰ ।
ਉਹ ਮੇਰਾ ਸੀ ਸੰਸਾਰ ।
ਗੁਰਵੀਰ ਕੌਰ ਅਤਫ਼
ਪਿੰਡ ਛਾਜਲਾ (ਸੰਗਰੂਰ)