ਇਕ ਪਾਸੇ ਗਰਮੀ ਵਧਣ ਲੱਗ ਪਈ,
ਦੂਜੇ ਪਾਸੇ ਬਿਜਲੀ ਦੀ ਵਧਣ ਲੱਗੀ ਮੰਗ ਬੇਲੀ।
ਜੇ ਕੁਝ ਚਿਰ ਲਈ ਬਿਜਲੀ ਚਲੀ ਜਾਵੇ,
ਮੱਛਰ ਲੱਤਾਂ ਤੇ ਬਾਹਵਾਂ ਤੇ ਮਾਰੇ ਡੰਗ ਬੇਲੀ।
ਕੋਰੋਨਾ ਫੈਲ ਕੇ ਦੇਸ਼ ਦੇ ਸੱਭ ਹਿੱਸਿਆਂ ਵਿੱਚ,
ਪਾਈ ਜਾਵੇ ਸੱਭ ਦੇ ਰੰਗ ਵਿੱਚ ਭੰਗ ਬੇਲੀ।
ਦੇਸ਼ ਬੇਗਾਨੇ ਤੋਂ ਦੱਬੇ ਪੈਰੀਂ ਆ ਕੇ,
ਇਸ ਨੇ ਕਰ ਦਿੱਤਾ ਹੈ ਸੱਭ ਨੂੰ ਦੰਗ ਬੇਲੀ।
ਇਹ ਨਜ਼ਰ ਨਾ ਆਵੇ ਕਿਸੇ ਨੂੰ ਵੀ ਅੱਖਾਂ ਨਾਲ,
ਫਿਰ ਵੀ ਜਾਮ ਕਰੀ ਜਾਵੇ ਸੱਭ ਦੇ ਅੰਗ ਬੇਲੀ।
ਬੜਾ ਕੁਝ ਹੈ ਇਸ ਨੇ ਬਦਲ ਦਿੱਤਾ,
ਹੋਰ ਖਬਰੇ ਇਸ ਨੇ ਦਿਖਾਣੇ ਕਿਹੜੇ ਰੰਗ ਬੇਲੀ।
ਸਾਰੇ ਦੇਸ਼ਾਂ ਦੇ ਵਿਗਿਆਨੀਆਂ ਨੇ ਕੱਠੇ ਹੋ ਕੇ,
ਇਸ ਦੇ ਵਿਰੁੱਧ ਛੇੜੀ ਹੋਈ ਹੈ ਜੰਗ ਬੇਲੀ।
ਸ਼ਾਲਾ! ਵਿਗਿਆਨੀ ਲੱਭ ਲੈਣ ਦਵਾਈ ਇਸ ਦੀ,
ਤੇ ਲੋਕ ਠੀਕ ਹੋ ਕੇ ਬੈਠਣ ਇਕ ਦੂਜੇ ਸੰਗ ਬੇਲੀ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
{ਸ.ਭ.ਸ.ਨਗਰ}9915803554