ਗਰਜ਼ਾਂ ਦੇ ਰਿਸ਼ਤੇ

(ਸਮਾਜ ਵੀਕਲੀ)

ਅਕਸ਼ ਮੇਰਾ ਨਾ ਧੂੰਦਲਾ ਹੋਵੇ
ਓਹ ਦੂਰੋਂ ਝਾਤੀ ਮਾਰ ਰਹੇ ਨੇ

ਵੇਖ਼ ਕਿਤੇ ਨਜ਼ਰਾਂ ਨਾ ਬਦਲਣ
ਓਹ ਕਰ ਕੋਈ ਜੁਗਾੜ ਰਹੇ ਨੇ

ਜਿਸਮ ਜਦੋ ਤੋ ਮੋਮ ਹੈ ਬਣਿਆ
ਓਹ ਲਫਜ਼ਾ ਦੇ ਚੋਭੇਂ ਮਾਰ ਰਹੇ ਨੇ

ਅਸੀ ਡੰਗੇ ਮਾਰੂ ਜ਼ਹਿਰਾਂ ਦੇ
ਓਹ ਹਜ਼ੇ ਵੀ ਵਿੱਸ ਖਿਲਾਰ ਰਹੇ ਨੇ

ਜੋ ਫਰਜ਼ ਸੀ ਪਾਲੇ ਰਿਸ਼ਤਿਆਂ ਦੇ ਸੰਗ
ਓਹ ਸੱਭੇ ਸੱਧਰਾਂ ਮਾਰ ਰਹੇ ਨੇ

ਰਿਹਾ ਆਪਣਾ ਆਪ ਗੁਆ ਕੇ ਜਿਉਂਦਾ
ਓਹ ਰਿਸ਼ਤੇ ਬਣ ਹਥਿਆਰ ਗਏ ਨੇ

ਝੂਠੀ ਆਸ ਦੇ ਮਹਿਲ ਨਾ ਉੱਸਰੇ
ਓਹ ਕਰ ਐਸਾ ਇਕਰਾਰ ਗਏ ਨੇ

ਨਿਭਾਉਂਦੇ ਰਹੇ ਲਫ਼ਜ਼ਾਂ ਸੰਗ ਸੌਗਾਤਾਂ
ਓਹ ਬਣ ਗਰਜ਼ਾ ਦੇ ਭਾਰ ਗਏ ਨੇ

ਜੋੜ ਸਾਗਰਾ ਸੰਗ ਪਾਣੀ ਦੀਆ ਲਹਿਰਾਂ
ਓਹ ਤਰਦੇ ਵੀ ਗੋਤੇ ਮਾਰ ਗਏ ਨੇ!

ਮੋਨਿਕਾ ਸ਼ਾਇਰਾ
ਜਲਾਲਾਬਾਦ (ਪੱਛਮੀ)

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -86
Next articleਉਮਰਾਂ ਦਾ ਮੋਹਤਾਜ਼ ਨਹੀਂ