ਜਲੰਧਰ (ਸਮਾਜ ਵੀਕਲੀ) : ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸੋਸਾਇਟੀ ਦੀ ਪ੍ਰਧਾਨ ਮੈਡਮ ਸੁਦੇਸ਼ ਕਲਿਆਣ ਦੀ ਪ੍ਰਧਾਨਗੀ ਹੇਠ ਪਿੱਛਲੇ ਦਿਨੀਂ ਅੰਬੇਡਕਰ ਭਵਨ ਜਲੰਧਰ ਵਿਖੇ ਹੋਈ. ਮੀਟਿੰਗ ਵਿਚ ਵਿਚਾਰ-ਗੋਸ਼ਟੀਆਂ ਦੀ ਲੜੀ ਵਿਚ ਅਗਲੀ ਵਿਚਾਰ-ਗੋਸ਼ਟੀ 26 ਜਨਵਰੀ ਨੂੰ ਸ਼ਾਮ 4 .00 ਵਜੇ ਅੰਬੇਡਕਰ ਭਵਨ ਵਿਖੇ ਆਯੋਜਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ. ਵਿਚਾਰ-ਗੋਸ਼ਟੀ ਦੇ ਮੁੱਖ ਬੁਲਾਰੇ ਐਡਵੋਕੇਟ ਐਚ ਡੀ ਸਾਂਪਲਾ ਹੋਣਗੇ. ਵਿਚਾਰ-ਗੋਸ਼ਟੀ ਵਿਚ ‘ਗਣਤੰਤਰ ਅਤੇ ਮਨੁੱਖੀ ਅਧਿਕਾਰ’ ਵਿਸ਼ੇ ਤੇ ਚਰਚਾ ਹੋਵੇਗੀ.
ਇਹ ਜਾਣਕਾਰੀ ਸੋਸਾਇਟੀ ਦੇ ਜਨਰਲ ਸਕੱਤਰ ਵਰਿੰਦਰ ਕੁਮਾਰ ਨੇ ਇੱਕ ਪ੍ਰੈਸ ਬਿਆਨ ਦੁਆਰਾ ਦਿਤੀ. ਵਰਿੰਦਰ ਕੁਮਾਰ ਨੇ ਦੱਸਿਆ ਕਿ ਬਾਬਾ ਸਾਹਿਬ ਨੇ ਕਿਹਾ ਸੀ: “26 ਜਨਵਰੀ 1950 ਨੂੰ ਅਸੀਂ ਵਿਰੋਧਤਾਈ ਵਾਲੀ ਜ਼ਿੰਦਗੀ ਵਿੱਚ ਦਾਖਲ ਹੋਣ ਜਾ ਰਹੇ ਹਾਂ। ਸਾਡੀ ਰਾਜਨੀਤੀ ਵਿਚ ਬਰਾਬਰਤਾ ਹੋਵੇਗੀ ਅਤੇ ਸਮਾਜਿਕ ਅਤੇ ਆਰਥਿਕ ਜੀਵਨ ਵਿਚ ਸਾਡੇ ਵਿਚ ਅਸਮਾਨਤਾ ਰਹੇਗੀ. ਰਾਜਨੀਤੀ ਵਿਚ ਅਸੀਂ ਇਕ ਆਦਮੀ ਦੇ ਇਕ ਸਿਧਾਂਤ ਨੂੰ ਇਕ ਵੋਟ ਅਤੇ ਇਕ ਵੋਟ ਨੂੰ ਇਕ ਮੁੱਲ ਦੀ ਪਛਾਣ ਕਰਾਂਗੇ. ਸਾਡੇ ਸਮਾਜਿਕ ਅਤੇ ਆਰਥਿਕ ਜੀਵਨ ਵਿੱਚ, ਅਸੀਂ ਆਪਣੇ ਸਮਾਜਿਕ ਅਤੇ ਆਰਥਿਕ ਢਾਂਚੇ ਦੇ ਕਾਰਨ, ਇੱਕ ਆਦਮੀ ਦੇ ਇੱਕ ਮੁੱਲ ਦੇ ਸਿਧਾਂਤ ਨੂੰ ਰੱਦ ਕਰਨਾ ਜਾਰੀ ਰੱਖਾਂਗੇ. ਅਸੀਂ ਕਿੰਨਾ ਚਿਰ ਇਸ ਵਿਰੋਧਤਾਈ ਦੀ ਜ਼ਿੰਦਗੀ ਜੀਉਂਦੇ ਰਹਾਂਗੇ? ਅਸੀਂ ਕਦੋਂ ਤੱਕ ਆਪਣੇ ਸਮਾਜਿਕ ਅਤੇ ਆਰਥਿਕ ਜੀਵਨ ਵਿੱਚ ਬਰਾਬਰੀ ਨੂੰ ਨਕਾਰਦੇ ਰਹਾਂਗੇ? ਜੇ ਅਸੀਂ ਇਸ ਨੂੰ ਲੰਬੇ ਸਮੇਂ ਤੱਕ ਨਕਾਰਦੇ ਰਹੇ, ਤਾਂ ਅਸੀਂ ਸਿਰਫ ਆਪਣੇ ਰਾਜਨੀਤਕ ਲੋਕਤੰਤਰ ਨੂੰ ਖਤਰੇ ਵਿਚ ਪਾ ਕੇ ਅਜਿਹਾ ਕਰਾਂਗੇ. ਸਾਨੂੰ ਇਸ ਮਤਭੇਦ ਨੂੰ ਜਲਦੀ ਤੋਂ ਜਲਦੀ ਦੂਰ ਕਰਨਾ ਚਾਹੀਦਾ ਹੈ, ਨਹੀਂ ਤਾਂ ਜਿਹੜੇ ਲੋਕ ਅਸਮਾਨਤਾ ਤੋਂ ਪੀੜਤ ਹਨ ਰਾਜਨੀਤਕ ਲੋਕਤੰਤਰੀ ਢਾਂਚੇ ਨੂੰ ਉਡਾ ਦੇਣਗੇ ਜਿਸ ਨੂੰ ਇਸ ਅਸੈਂਬਲੀ ਨੇ ਇਸ ਤਰ੍ਹਾਂ ਜ਼ੋਰਦਾਰ ਢੰਗ ਨਾਲ ਬਣਾਇਆ ਹੈ”।
ਵਰਿੰਦਰ ਕੁਮਾਰ ਨੇ ਅੱਗੇ ਦੱਸਿਆ ਕਿ ਭਾਰਤ ਦੇ ਚਾਰ ਸਭ ਤੋਂ ਸੀਨੀਅਰ ਸੁਪਰੀਮ ਕੋਰਟ ਦੇ ਜੱਜਾਂ ਨੇ ਚੇਤਾਵਨੀ ਦਿੱਤੀ ਸੀ, “ਕਿਉਂਕਿ ਜਿਸ ਤਰੀਕੇ ਨਾਲ ਅਦਾਲਤ ਨੂੰ ਚਲਾਇਆ ਜਾ ਰਿਹਾ ਹੈ, ਲੋਕਤੰਤਰ ਖ਼ਤਰੇ ਵਿੱਚ ਹੈ”। ਦੇਸ਼ ਦੇ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ. ਮਨੁੱਖੀ ਅਧਿਕਾਰਾਂ ਦਾ ਹਨਣ ਹੋ ਰਿਹਾ ਹੈ. ਸਿੱਖਿਆ ਦੀ ਹਾਲਤ ਵਿਗੜ ਰਹੀ ਹੈ. ਬੋਲਣ ਦੀ ਆਜ਼ਾਦੀ ਖੋਹੀ ਜਾ ਰਹੀ ਹੈ. ਇਸ ਸਭ ਤੇ ਐਡਵੋਕੇਟ ਐਚ ਡੀ ਸਾਂਪਲਾ ਚਾਨਣਾ ਪਾਉਣਗੇ. ਇਸ ਮੌਕੇ ਲਾਹੌਰੀ ਰਾਮ ਬਾਲੀ, ਬਲਦੇਵ ਰਾਜ ਭਾਰਦਵਾਜ, ਐਡਵੋਕੇਟ ਹਰਭਜਨ ਸਾਂਪਲਾ, ਐਡਵੋਕੇਟ ਕੁਲਦੀਪ ਭੱਟੀ, ਚਮਨ ਦਾਸ ਸਾਂਪਲਾ, ਐਡਵੋਕੇਟ ਪਰਮਿੰਦਰ ਸਿੰਘ ਅਤੇ ਰਣਵੀਰ ਭੱਟੀ ਹਾਜ਼ਰ ਸਨ.
ਵਰਿੰਦਰ ਕੁਮਾਰ, ਜਨਰਲ ਸਕੱਤਰ