ਗਡਕਰੀ ਵੱਲੋਂ ਬਿਹਾਰ ’ਚ ਤਿੰਨ ਮਾਰਗੀ ਪੁਲ ਦਾ ਉਦਘਾਟਨ

ਪਟਨਾ (ਸਮਾਜ ਵੀਕਲੀ) : ਕੇਂਦਰੀ ਸੜਕ ਆਵਾਜਾਈ ਤੇ ਹਾਈਵੇਅਜ਼ ਮੰਤਰੀ ਨਿਤਿਨ ਗਡਕਰੀ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਬਿਹਾਰ ਦੀ ਸੋਨ ਨਦੀ ’ਤੇ ਤਿੰਨ ਮਾਰਗੀ ਕੋਇਲਵਾੜ ਪੁਲ ਦਾ ਉਦਘਾਟਨ ਕੀਤਾ। ਪੁਲ ਦੀ ਉਸਾਰੀ ’ਤੇ 266 ਕਰੋੜ ਰੁਪਏ ਦੀ ਲਾਗਤ ਆਈ ਹੈ ਤੇ ਇਸ ਦੇ ਚਾਲੂ ਹੋਣ ਨਾਲ ਦੱਖਣੀ ਬਿਹਾਰ ਦੇ ਲੋਕਾਂ ਲਈ ਹੁਣ ਪਟਨਾ ਤੇ ਭੋਜਪੁਰ ਅਤੇ ਛਪਰਾ ਤੋਂ ਭੋਜਪੁਰ ਵਿਚਾਲੇ ਆਵਾਜਾਈ ਸੁਖਾਲੀ ਹੋ ਜਾਵੇਗੀ। ਰੋਹਤਾਸ, ਕੈਮੁਰ, ਔਰੰਗਾਬਾਦ ਤੇ ਬਕਸਰ ਵੱਲ ਜਾਂਦਿਆਂ ਦਿੱਲੀ-ਕੋਲਕਾਤਾ ਕੌਮੀ ਸ਼ਾਹਰਾਹ 2 ’ਤੇ ਆਸਾਨੀ ਨਾਲ ਪੁੱਜਿਆ ਜਾ ਸਕੇਗਾ। ਅਗਲੇ ਦਿਨਾਂ ’ਚ ਪੂਰਵਾਂਚਲ ਐਕਸਪ੍ਰੈੱਸਵੇਅ ਦੇ ਚਾਲੂ ਹੋਣ ਨਾਲ ਲੋਕਾਂ ਨੂੰ ਵਧੇਰੇ ਸੌਖ ਹੋ ਜਾਵੇਗੀ। ਨਵਾਂ ਪੁਲ 138 ਸਾਲ ਪੁਰਾਣੇ ਅਬਦੁਲ ਬਾਰੀ ਪੁਲ ਦੇ ਨਾਮ ਨਾਲ ਮਕਬੂਲ ਰੇਲ ਕਮ ਸੜਕੀ ਪੁਲ ਦੀ ਥਾਂ ਲਏਗਾ। ਉਦਘਾਟਨ ਮਗਰੋਂ ਗਡਕਰੀ ਨੇ ਕਿਹਾ, ‘ਨਵਾਂ ਪੁਲ ‘ਵਸ਼ਿਸ਼ਟ ਨਰਾਇਣ ਸਿੰਘ ਬਰਿੱਜ’ ਦੇ ਨਾਮ ਨਾਲ ਜਾਣਿਆ ਜਾਵੇਗਾ।’

Previous articleਆਈਸੀਸੀ ਦਰਜਾਬੰਦੀ: ਕੋਹਲੀ ਸਿਖਰ ’ਤੇ ਬਰਕਰਾਰ
Next articleਕਰੋਨਾਵਾਇਰਸ ਦਾ ਟੀਕਾ ਜਨਤਕ ਤੌਰ ’ਤੇ ਲਗਵਾਵਾਂਗਾ: ਗੁਟੇਰੇਜ਼