ਗਜ਼ਲ਼

ਬਲਜਿੰਦਰ ਸਿੰਘ, ਬਾਲੀ ਰੇਤਗੜੵ

(ਸਮਾਜ ਵੀਕਲੀ)

ਆਪਣੇ ਹੀ ਡੋਬ ਚੱਲੇ, ਪਿੱਠ ਖੰਜ਼ਰ ਮਾਰ ਚੱਲੇ
ਕਰ ਖੁਸ਼ਾਮਿਦ ਵਾਰ ਕਰਦੇ, ਲਾ ਠਹਾਕੇ ਯਾਰ ਚੱਲੇ

ਆਖ ਬਾਪੂ ਪੱਟ ਚੱਲੇ, ਚੌਕੜੇ ਦਾ ਰੁੱਖ ਲੰਮਾ
ਤਾਜ਼ ਸ਼ਾਹੀ ਲਾ ਲਿਆ ਏ, ਕੱਢ ਕੈਸੀ ਖਾਰ ਚੱਲੇ

ਚੁੱਕ ਕਸਮਾਂ ਝੂਠ ਮੈਂ ਤਾਂ, ਰਾਜ ਕਰਿਆ ਸਾਲ ਚਾਰੇ
ਕੁੱਟਣੇ ਸੀ ਲੋਕ ਡਾਢੇ, ਮਾਰ ਬੇ-ਰੁਜ਼ਗ਼ਾਰ ਚੱਲੇ

ਆਯਾਸੀ ਦੇ ਦੌਰ ਚੱਲੇ , ਗੱਪ ਮੇਰੇ ਕੀਲ ਬੈਠੇ
ਕਾਂਡ ਬੇਅਦਬੀ ਕਰਾ ਕੇ, ਸਾਧ ਜੇਲਾਂ ਤਾਰ ਚੱਲੇ

ਠੋਕ ਛਿੱਕੇ ਖੋਹ ਲਿਆ ਏ, ਪਿੱਚ- ਬੱਲਾ ਗੇਂਦ ਹੱਥੋਂ
ਦਰਸ਼ਕਾਂ ਦੇ ਭੂਤ ਦੇਖੋ, ਸੁੱਟ ਚੌਕੇਂ ਚਾਰ ਚੰਲੇ

ਛੱਪੜਾਂ ਦਾ ਡੱਡ ਹੋ ਕੇ, ਭੁੱਲਿਆ ਔਕਾਤ ਐਸੀ
ਸਾਗਰਾਂ ਦੇ ਵੇਗ਼ ਤਨ ਤੋਂ, ਕੱਪੜੇ ਵੀ ‘ਤਾਰ ਤੱਲੇ

ਲੋਕ ਸ਼ਕਤੀ ਦਰੜ ਦਿੰਦੀ, ਸ਼ਾਨ -ਸ਼ੌਕਤ ਨਾਬਰਾਂ ਦੇ
ਰੋਲ਼ ਮਿੱਟੀ ਤਾਜ਼ ਸ਼ਾਹੀ, ਧੱਕ ਕਿਉਂ ਦਰਬਾਰ ਚੱਲੇ

ਬਲਜਿੰਦਰ ਸਿੰਘ ਬਾਲੀ ਰੇਤਗੜੵ
9465129168੪

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੇਲ ਦੇਖੋ ਤੇਲ ਦੀ ਧਾਰ ਦੇਖੋ
Next articleਪੰਜਾਬੀ ਸ਼ਬਦ-ਜੋੜਾਂ ਦੇ ਮਿਆਰੀਕਰਨ ਦਾ ਮਸਲਾ