(ਸਮਾਜ ਵੀਕਲੀ)
ਵਾਅਦੇ ਤੇਰੇ ਵਫ਼ਾ ਨਾ , ਜਾਨ ਮੇਰੀ ਹੋ ਸਕੇ ਕਿਉਂ
ਨਾ ਅਸੀਂ ਤੇਰੇ ਰਹੇ ਹਾਂ , ਨਾ ਕਿਸੇ ਦੇ ਹੋ ਸਕੇ ਕਿਉਂ
ਦੋਸ਼ ਮੇਰਾ ਕੀ ,,ਵਫ਼ਾ ਮੈਂ , ਆਖਰੀ ਦਮ ਤਕ ਨਿਭਾਈ
ਮਰੇ ਉਸੀ ਖਾਤਿਰ ਕਦੇ ਓਹ, ਨਾ ਮੇਰੇ ਹੀ ਹੋ ਸਕੇ ਕਿਉਂ
ਹੋਸ਼ ਆਈ ਤਾਂ ਇਕੱਲਾ, ਹੀ ਮੁਸਾਫ਼ਿਰ ਰਹਿ ਗਿਆ ਮੈਂ
ਗੀਤ ਤੇਰੇ ਸਨ ਜੁਬਾਂ ਤੇ, ਪਰ ਮੇਰੇ ਨਾ ਹੋ ਸਕੇ ਕਿਉਂ
ਪਲ ਖਿਆਲਾਂ ਨਾਲ਼ ਜੀਅ ਕੇ, ਕੀ ਗੁਨਾਹ ਏ ਕਰ ਲਿਆ ਮੈਂ
ਹਾਂ ਬੜੇ ਰੋਏ ਬੜਾ ਚਿਰ, ਪਰ ਤੇਰੇ ਨਾ ਹੋ ਸਕੇ ਕਿਉਂ
ਗੁਜਰਿਆ ਹਾਂ ਇਮਤਿਹਾਨੋਂ, ਪਰ ਰਿਹਾਂ ਅਸਫ਼ਲ਼ ਸਦਾ ਹੀ
ਹੱਸਦੈ ਅਜ਼ਮਾਇਸ਼ ਕਰ ਕਰ, ਫਿਰ ਨਾ ਉਸਦੇ ਹੋ ਸਕੇ ਕਿਉਂ
ਗੱਡ ਸਲੀਬਾਂ ਚਾੜਦਾ ਹੈ, ਕਿਰਚ ਦਾ ਹਰ ਜਖ਼ਮ ਦਿੰਦੈ
ਕਸਮ ਸਿਰ ਦੀ ਖਾ ਰਹੇ ਪਰ, ਨਾ ਉਦੀ ਜਾਂਨ ਹੋ ਸਕੇ ਕਿਉਂ
“ਰੇਤਗੜੵ” ਮਿਲਜੇ ਕਦੇ ਤਾਂ, ਹਾਲ ਪੁੱਛਾਂ ਰਾਜ ਦਿਲ ਦੇ
ਕੀ ਖਤਾ ਸਾਡੀ ਕਮੀ ਨਾ ,ਯਾਰ ਏ ਦਿਲ ਹੋ ਸਕੇ ਕਿਉਂ
ਬਲਜਿੰਦਰ ਸਿੰਘ “ਬਾਲੀ ਰੇਤਗੜੵ “
9465129168
7087629168