ਗਜ਼ਲ਼

ਬਲਜਿੰਦਰ ਸਿੰਘ - ਬਾਲੀ ਰੇਤਗੜੵ

(ਸਮਾਜ ਵੀਕਲੀ)

ਹਕੂਮਤ ਨੂੰ ਹਿਲਾ ਦਿੰਦੇ,    ਕਿਰੇ ਹੰਝੂ  ਰੁਆ ਦਿੰਦੇ
ਜ਼ਮੀਰਾਂ ਨੂੰ ਜਗਾ ਦਿੰਦੇ,  ਜਵਾਲਾ ਬਣ ਜਲਾ ਦਿੰਦੇ
ਮਰੇ ਬੇ-ਖੌਫ਼ ਨੇ ਹੁੰਦੇ,  ਜਦੋਂ ਵੀ ਹੱਸਦੇ ਡਰਾ ਦਿੰਦੇ
ਸ਼ਰਾਫ਼ਤ ਦੀ ਨਜ਼ਾਕਤ ਹੈ, ਫਟੇ ਬੱਦਲ ਹੜਾ ਦਿੰਦੇ
ਲੜਾਈ ਹੱਕ ਦੀ ਹੋਵੇ,    ਮਹੁੱਬਤ ਸੱਚ ਨੂੰ ਹੋਵੇ
ਤਵੀ ਤੱਤੀ ਠਰਾ ਦਿੰਦੇ, ਤਲੀ ਸਿਰ ਵੀ ਟਿਕਾ ਦਿੰਦੇ
ਖੁਦਾ ਦਾ ਰੂਪ ਹੀ ਹੁੰਦੇ,  ਫ਼ਕੀਰਾਂ ਨੂੰ    ਜਰਾ ਦੇਖੀਂ
ਇਬਾਦਤ ਹੀ ਹਕੀਕਤ ਹੈ, ਰਬਾਬਾਂ ਤੋਂ ਗੁਆ ਦਿੰਦੇ
ਮਰੇ ਮੁਰਦੇ ਨਹੀਂ ਉਠਦੇ  , ਸਲੀਬਾਂ ਤੇ ਚੜੇ ਜਿਉਂਦੇ
ਛਪੰਜਾ ਇੰਚ ਦੀ ਛਾਤੀ,  ਉਠਾ ਕਬਰੀਂ  ਦਬਾ   ਦਿੰਦੇ
ਬੜਾ ਮੁਸ਼ਕਲ ਘਰੀਂ ਮੁੜਨਾ, ਨਿਵਾ ਕੇ ਸਿਰ ਗਲੀ ਤੁਰਨਾ
ਇਰਾਦੇ ਹੋਸ਼ ਦੇ ਜੁਝਾਰੂ ਨੇ,  ਸ਼ਹਾਦਤ ਗਲ ਲਗਾ ਦਿੰਦੇ
ਦਹਾੜਾ ਸ਼ੇਰ ਦੀਆਂ ਨੇ ,   ਕਿਲੇ “ਬਾਲੀ” ਹਿਲਾ ਦੇਣੇ
ਸਮੁੰਦਰ ਸ਼ਾਂਤ ਵੀ ਰਹਿੰਦੇ , ਨਿਸ਼ਾਂ ਮੁੱਢੋ ਮਿਟਾ ਦਿੰਦੇ
    ਬਲਜਿੰਦਰ ਸਿੰਘ ” ਬਾਲੀ ਰੇਤਗੜੵ “
         9465129168
         7087629168
Previous articleਰੇਤ ਮਾਈਨਿੰਗ ਵਿਰੁੱਧ ਕਿਰਤੀ ਕਿਸਾਨ ਯੂਨੀਅਨ ਵੱਲੋਂ ਲਗਾਤਾਰ ਧਰਨਾ ਤੀਸਰੇ ਦਿਨ ਵੀ ਜਾਰੀ
Next articleਸਿੱਖ ਲਵੋ ਢੰਗ ਕੋਈ