ਗਜ਼ਲ਼

ਬਲਜਿੰਦਰ ਸਿੰਘ, ਬਾਲੀ ਰੇਤਗੜੵ
(ਸਮਾਜ ਵੀਕਲੀ)

 

ਨਕਾਸ਼ੇ ਨਕਸ਼ ਜਿਸ ਨੇ,  ਰੰਗ ਤਸਵੀਰ ਵਿਚ ਭਰਕੇ
ਮਿਲੇ ਹੱਥ ਚੁੰਮਲਾਂ ਉਸਦੇ, ਸਹੁੰ ਤੇਰੀ ਅਦਬ ਕਰਕੇ
ਕਰੀ ਤਾਰੀਫ਼ ਮੈਂ ਜੇਕਰ ,  ਤੁਸਾਂ ਨੇ ਸ਼ੱਕ ਯਾਹ ਕਰਨੈ
ਕਰੀ ਨਾ ਏ ਖੁਸ਼ਾਮਿਦ ਹੈ , ਖਫ਼ਾਈ ਤੋਂ  ਕਦੇ ਡਰ ਕੇ
ਸਹੁੱਪਣ ਤਾਂ ਹੈ ਕੋਹੀਨੂਰ ਹੀਰਾ, ਪੁੰਨਿਆ ਦੇ ਚੰਨ ਤੋਂ ਸੋਹਣਾ
ਹਜਾਰਾਂ ਮਰ ਗਏ ਆਸ਼ਿਕ , ਨੇ ਬਾਜ਼ੀ ਇਸ਼ਕ ਦੀ ਹਰ ਕੇ
ਕਹੋ ਪੱਥਰ ਤੁਸੀਂ  ਜੋ ਚਾਹੋਂ,   ਉਵੇਂ ਮਨਜੂਰ ਹੈ  ਮਹਿਰਮ
ਕਿਨਾਰੇ ਹਾਂ ਹਿਫ਼ਾਜਤ ਵਿਚ, ਵਹਾਂਗੇ  ਨਾਲ ਖਰ- ਖਰ ਕੇ
ਕਲਾਕਾਰੀ ਮੁਸੱਵਰ ਨੇ ,  ਤੇਰੇ ਨਕਸ਼ਾਂ ਚ ਭਰ ਦਿੱਤੀ
ਬੜੀ ਰਹਿਮਤ ਕਰੀ ਡਾਢੇ, ਹੈ ਰੰਗਾਂ ਉਪਰ ਮਰ ਮਰ ਕੇ
ਜਵਾਨੀ ਰੁੱਤ ਹੈ ਕੈਸੀ,  ਉਡੀ ਜਾਦੈਂ ਸਲਾਖਾਂ ਵਿੱਚ ਵੀ ਬੰਦਾ
ਜ਼ਰਾ ਝਾਂਜਰ ਕਿਤੇ ਛਣਕੇ, ਜਰਾ ਪਰਦਾ ਕਿਤੋਂ  ਸਰਕੇ
ਤੇਰੇ ਆਸ਼ਿਕ ਨੇ ਜਾਂ ਪਾਠਕ , ਹਟਾਈਆਂ ਨਹੀਂ ਨਜਰਾਂ
ਭਰੀ ਮਹਿਫਲ ‘ਚ ਦੀਵਾਨੇ , ਇਹੇ ਸ਼ਾਇਰ ਕਿਵੇਂ  ਠਰਕੇ
ਅਦਾਵਾਂ ਨੇ ਚਲਾਏ ਤੀਰ, ਹੋਏ ਹਾਂ  ਸ਼ੁਦਾਈ ਯੇਹ
ਖੁਆਉਂਦੇ ਮਾਸ ਵੀ ਪੱਟ ਦਾ, ਝਨਾਂ ਆਉਂਦੇ ਤੁਸਾਂ ਤਰ ਕੇ
ਖੁਦਾ ਰਹਿਮਤ ਕਰੇ “ਬਾਲੀ “, ਇਵੇਂ ਹੀ ਮੁਸਕਰਾਉਂਵੇਂ ਤੂੰ
ਰਹੇਂ ਇਉਂ ਅੱਗ ਹੀ ਲਾਉਂਦਾ ,ਭਰੀ ਜਾਵਾਂ ਮੈਂ ਲਿਖ ਵਰਕੇ
        ਬਲਜਿੰਦਰ ਸਿੰਘ ਬਾਲੀ ਰੇਤਗੜੵ 
                      9465129168
Previous articleਨੀਰਵ ਮੋਦੀ ਦੇ ਹਵਾਲਗੀ ਮਾਮਲੇ ਦੀ ਸੁਣਵਾਈ ਅੱਜ ਤੋਂ ਬਰਤਾਨੀਆ ਦੀ ਅਦਾਲਤ ਂਚ ਸੁਰੂ
Next articleਗ਼ਜ਼ਲ