ਮੈਨੂੰ ਲੱਗਦਾ ਖੱਰਚੇ, ਚੱਕ ਨੀ ਹੋਣੇ
ਇਸ ਵਾਰ ਦਿਵਾਲੀ ਦੇ
ਸੁਫਨੇ ਗੁੰਦੇ ਸੀ ਕਈ ਸੋਹਣੇ
ਉਹ ਵੀ ਪੂਰੇ ਨਹੀਂ ਹੋਣੇ
ਇਸ ਵਾਰ ਦਿਵਾਲੀ ਦੇ
ਜੀ ਮੈਨੂੰ ਲੱਗਦਾ ਖੱਰਚੇ ..
ਉਜੜ ਗੲੀ ਚਾਵਾਂ ਦੀ ਕਿਆਰੀ
ਇਕ ਗਰੀਬੀ ਦੂਜਾ ਬੇਰੁਜਗਾਰੀ
ਖਿਆਲਾਂ ਦੇ ਵਿਚ ਖੱਜਲਖੁਆਰੀ
ਕਿਵੇਂ ਨਿਭਾਵਾਂ ਰਿਸ਼ਤੇਦਾਰੀ
ਵਿਚ ਇਸ ਮਾਰ ਕਰੋਨਾ ਦੇ
ਇਸ ਵਾਰ ਦਿਵਾਲੀ ਤੇ
ਜੀ ਮੈਨੂੰ ਲੱਗਦਾ ਖੱਰਚੇ ..
ਬੱਚੇ ਤਾਂ ਕਰਨ ਕਲੋਲਾਂ
ਮੰਗਣ ਬੰਬ ਤੇ ਨਾਲ ਪਸਤੋਲਾਂ
ਕੇ ਮੈਂ ਦੋਵੇਂ ਬੋਝੇ(ਜੇਬਾਂ) ਫੋਲਾ
ਨਿਕਲੇਆ ਧੇਲਾ ਨਾ, ਮੈਂ ਕੀ ਬੋਲਾਂ
ਬੈਨ ਕਰਾਤੇ ਬੰਬ ਪਟਾਕੇ
ਇਸ ਵਾਰ ਦਿਵਾਲੀ ਤੇ ।
ਮ ਮੈਨੂੰ ਲੱਗਦਾ ਖਰਚੇ ..
ਵਿਚ ਬਜ਼ਾਰਾਂ ਭੀੜ ਬੜੀ
ਨਾ ਇਕ ਦੂਜੇ ਤੋਂ ਦੂਰ ਖੜੀ
ਨਾ ਹੱਥਾਂ ਤੇ ਸੈਨੀਟਾਇਜਰ
ਮੂੰਹ ਤੋਂ ਵੀ ਨਕਾਬ ਪਰੇ ਨੇ
ਸਰਕਾਰਾਂ ਦੇ ਤਾਂ ਹੱਥ ਖੜੇ ਨੇ
ਇਸ ਵਾਰ ਦਿਵਾਲੀ ਤੇ ।
ਮੈਨੂੰ ਲੱਗਦਾ ਖੱਰਚੇ…
ਮੂੰਹ ਚੋਂ ਨਿਕਲੇ ਬਾਹਰ ਜੁਬਾਨ
ਮਹਿੰਗੇ ਰੇਟਾਂ ਤੇ ਮਾੜਾ ਸਮਾਨ
ਹਰ ਪਾਸੇ ਪਈ ਲੁੱਟ ਮਚਾਈ
ਇਮਾਨਦਾਰੀ ਨਾ ਵਿਖਦੀ ਭਾਈ
ਮੈਂ ਨਹੀਂ ਜਾਣਾ ਵਿਚ ਬਜ਼ਾਰੇ
ਜਵਾਕਾਂ ਤੇ ਨਾਲ ਜ਼ਨਾਨੀ ਦੇ
ਜੀ ਮੈਨੂੰ ਲੱਗਦਾ ਖੱਰਚੇ …
ਆਉ ਰੱਲ-ਮਿਲ ਦੀਪ ਜਗਾਈ ਏ
ਦੁੱਖ ਕਿਸਾਨਾਂ ਨਾਲ ਵੰਡਾਈ ਏ
ਆਰਡੀਨੈਂਸ ਨੂੰ ਚਾਲੇ ਪਾਈ ਐ
ਸਾਂਝ ਮੁਹੱਬਤ ਦਾ ਤੇਲ ਹੈ ਪਾਉਣਾ
ਸਫ਼ਰਾਂ ਦੀ ਲੰਮੀ ਵਾਟ ਮੁਕਾਣਾ
“ਸਫਰੀ” ਵੇ ਇਸ ਵਾਰ ਖੁਸਹਾਲੀ ਦੇ।
ਜੀ ਮੈਨੂੰ ਲੱਗਦਾ ਖੱਰਚੇ, ਚੱਕ ਨੀ ਹੋਣੇ
ਇਸ ਵਾਰ ਦਿਵਾਲੀ ਦੇ
ਗੁਰਪ੍ਰੀਤ ਸਿੰਘ (ਬਠਿੰਡਾ)
7508147356