ਖੱਖ ਕਬੱਡੀ ਕੱਪ 26 ਜਨਵਰੀ ਦਿਨ ਐਤਵਾਰ ਨੂੰ ਪਿੰਡ ਖੱਖ ਜਿਲ੍ਹਾ ਤਰਨਤਾਰਨ ਵਿਚ ਕਰਵਾਇਆ ਜਾ ਰਿਹਾ ਹੈ

ਤਰਨਤਾਰਨ : ਖੱਖ ਪ੍ਰੋਡਕਸ਼ਨ ਵਲੋਂ ਖੱਖ ਕਬੱਡੀ ਕੱਪ ਬਹੁਤ ਹੀ ਵੱਡੇ ਪੱਧਰ ਤੇ ਪਿੰਡ ਖੱਖ ਵਿਚ ਕਰਵਾਇਆ ਜਾ ਰਿਹਾ ਹੈ | ਇਸ ਕੱਬਡੀ ਕੱਪ ਵਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਸ: ਕਰਮ ਸਿੰਘ ਖੱਖ, ਬਲਕਾਰ ਸਿੰਘ ਖੱਖ, ਲਵ ਖੱਖ ਅਤੇ ਅਰਸ਼ ਖੱਖ ਨੇ ਦੱਸਿਆ ਕੀ ਜਿੱਥੇ ਜੇਤੂ ਟੀਮ ਨੂੰ 1 ਲੱਖ 25 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਉਥੇ ਹੀ ਉਪ ਜੇਤੂ ਟੀਮ ਨੂੰ 1 ਲੱਖ ਰੁਪਏ ਦਾ ਇਨਾਮ ਦਿਤਾ ਜਾਵੇਗਾ ਓਹਦੇ ਨਾਲ ਨਾਲ ਸਰਬੋਤਮ ਧਾਵੀ ਅਤੇ ਜਾਫ਼ੀ ਨੂੰ ਫੋਰਡ ਟਰੈਕਟਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਨੂੰ ਕਬੱਡੀ ਟੀਮਾਂ ਨੂੰ ਲੱਖਾ ਰੁਪਏ ਦੇ ਨਗਦ ਇਨਾਮ ਦੇਣ ਦੇ ਨਾਲ ਨਾਲ ਕੁੱਝ ਖਿਡਾਰੀਆਂ ਨੂੰ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ । ਇਸ ਕਬੱਡੀ ਕੱਪ ਵਿੱਚ ਦੁਨੀਆਂ ਭਰ ਦੇ ਚੋਟੀ ਦੇ ਖਿਡਾਰੀ ਆਪਣੀ ਕਲਾਂ ਦੇ ਜੌਹਰ ਦਿਖਾਉਣਗੇ, ਕੱਬਡੀ ਦੀਆਂ ਅੱਠ ਓਪਨ ਟੀਮਾਂ ਦੇ ਫਸਵੇ ਮੁਕਾਬਲੇ ਦੇਖਣ ਨੂੰ ਮਿਲਣਗੇ |
              ਇਸ ਕੱਬਡੀ ਕੱਪ ਉਤੇ ਮਸ਼ਹੂਰ ਗਾਇਕ ਕਰਨ ਔਜਲਾ ਦੇ ਖੁਲੇ ਅਖਾੜੇ ਦਾ ਵੀ ਲੋਕਾਂ ਨੂੰ ਭਰਭੂਰ ਆਨੰਦ ਮਾਨਣ ਦਾ ਮੌਕਾ ਮਿਲੇਗਾ | ਕੱਬਡੀ ਕੱਪ ਵਿਚ ਜਿਥੇ ਪੁਰਸ਼ਾਂ ਦੀਆਂ ਟੀਮਾਂ ਦੇ ਫਸਵੇਂ ਮੁਕਾਬਲੇ ਹੋਣਗੇ ਉਥੇ ਹੀ ਲੜਕੀਆਂ ਦੀਆਂ ਟੀਮਾਂ ਦਾ ਸ਼ੋਅ ਮੈਚ ਵੀ ਵੇਖਣ ਨੂੰ ਮਿਲੇਗਾ |
             ਵਧੇਰੇ ਜਾਣਕਾਰੀ ਦਿੰਦਿਆਂ ਪ੍ਰਬੰਧਕ ਲਵ ਖੱਖ ਨੇ ਦੱਸਿਆ ਕਿ ਕਬੱਡੀ ਕੱਪ ਕਰਾਉਣ ਦੇ ਉਪਰਾਲੇ ਲਗਾਤਾਰ ਜਾਰੀ ਰਹਿਣਗੇ ਤਾਂ ਜੋ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਤ ਕੀਤਾ ਜਾ ਸਕੇ। ਓਹਨਾ ਵਲੋਂ ਇਸ ਕੱਬਡੀ ਕੱਪ ਉਥੇ ਸਾਰੇ ਪੰਜਾਬੀਆਂ ਨੂੰ ਖੁਲਾ ਸੱਦਾ ਹੈ |
ਹਰਜਿੰਦਰ ਛਾਬੜਾ-ਪਤਰਕਾਰ 9592282333 
Previous articleAMBEDKAR – IS THE ICON OF INDIA
Next articleਨੰਬਰਦਾਰ ਯੂਨੀਅਨ ਦੇ ਵਿਹੜੇ ਜਗਬੀਰ ਸਿੰਘ ਬਰਾੜ ਲਹਿਰਾਉਣਗੇ ਦੇਸ਼ ਦਾ ਤਿਰੰਗਾ ਝੰਡਾ – ਅਸ਼ੋਕ ਸੰਧੂ ਨੰਬਰਦਾਰ