(ਸਮਾਜ ਵੀਕਲੀ)
ਚੰਨ ਤੇ ਧਰਤੀ ਵਿਚਕਾਰ
ਹੈ ਕਿੰਨਾ ਫ਼ਾਸਲਾ
ਦਿਲ ਕਰਦਾ ਕਿ
ਦੇਵਾਂ ਮੇਟ ਹੁਣ
ਛਾ ਰਿਹਾ ਦਿਨੋ ਦਿਨ
ਚਾਰੇ ਪਾਸੇ
ਗੂੜ੍ਹੇ ਹਨ੍ਹੇਰੇ ਦਾ ਮੱਕੜਜਾਲ
ਦਿਲ ਕਰਦਾ ਕਿ
ਚੰਨ ਦੀਆਂ ਸੁਨਿਹਰੀ ਕਿਰਨਾਂ
ਸਾਰੀ ਕਾਇਨਾਤ ਨੂੰ
ਭਰ ਦੇਣ ਸਕੂਨ ਨਾਲ
ਤੇ ਛਟ ਜਾਣ
ਇਹ ਬੱਦਲ ਖੌਫ਼ ਦੇ
ਦਿਨੇਸ਼ ਨੰਦੀ
9417458831