ਹਲਕੇ ਦੇ ਵਿਕਾਸ ਕਾਰਜਾਂ ਚ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ-ਵਿਧਾਇਕ ਚੀਮਾ
ਹੁਸੈਨਪੁਰ (ਸਮਾਜ ਵੀਕਲੀ) (ਕੌੜਾ)-ਪਿੰਡਾਂ ਦੇ ਅਧੂਰੇ ਵਿਕਾਸ ਕਾਰਜਾਂ ਨੂੰ ਨੇਪਰੇ ਚੜ੍ਹਾਉਣ ਲਈ ਕਾਂਗਰਸ ਸਰਕਾਰ ਨੇ ਹਮੇਸ਼ਾਂ ਵੱਧ ਤੋਂ ਵੱਧ ਪੈਸਾ ਪਿੰਡਾਂ ਨੂੰ ਮੁਹੱਈਆ ਕਰਵਾਇਆ। ਜਿਸ ਨਾਲ ਪਿੰਡਾਂ ਦੀ ਨੁਹਾਰ ਬਦਲ ਰਹੀ ਹੈ । ਇਹ ਸ਼ਬਦ ਹਲਕਾ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪਿੰਡ ਹੁਸੈਨਪੁਰ ਵਿਖੇ ਖੈੜਾ ਦੋਨਾਂ ਜ਼ੋਨ ਦੇ ਇੰਚਾਰਜ ਬਲਾਕ ਸੰਮਤੀ ਮੈਂਬਰ ਕੁਲਬੀਰ ਸਿੰਘ ਖੈੜਾ ਦੀ ਅਗਵਾਈ ਅਤੇ ਜਗਦੀਸ਼ ਸਿੰਘ ਹੁਸੈਨਪੁਰ ਦੀ ਦੇਖ ਰੇਖ ਹੇਠ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਵਿਚ ਇਕੱਤਰ ਵੱਖ ਵੱਖ ਪਿੰਡਾਂ ਦੇ ਪੰਚਾਂ ਸਰਪੰਚਾਂ ਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਹੇ।
ਉਨ੍ਹਾਂ ਕਿਹਾ ਕਿ ਪਿੰਡਾਂ ਦਾ ਵਿਕਾਸ ਹਮੇਸ਼ਾ ਕਾਂਗਰਸ ਦੀ ਸਰਕਾਰ ਸਮੇਂ ਹੀ ਹੋਇਆ ਹੈ। ਇਸ ਦੌਰਾਨ ਕਰਵਾਏ ਸਮਾਗਮ ਦੌਰਾਨ ਖੈਡ਼ਾ ਦੋਨਾ ,ਕਾਹਨਾ, ਮੁਰਾਦਪੁਰ ਸੰਧਰ ਜਗੀਰ ,ਹੁਸੈਨਪੁਰ, ਸੁਖੀਆ ਨੰਗਲ ਆਦਿ ਪਿੰਡਾਂ ਨੂੰ ਅਨੇਕਾਂ ਗਰਾਂਟਾਂ ਪ੍ਰਦਾਨ ਕੀਤੀਆਂ ਗਈਆਂ ।ਇਸ ਦੌਰਾਨ ਖੈੜਾ ਜ਼ੋਨ ਦੇ ਇੰਚਾਰਜ ਬਲਾਕ ਸੰਮਤੀ ਮੈਂਬਰ ਕੁਲਬੀਰ ਸਿੰਘ ਖੈੜਾ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਵਿਧਾਇਕ ਨਵਤੇਜ ਸਿੰਘ ਚੀਮਾ ਵੱਖ ਵੱਖ ਪਿੰਡਾਂ ਦੇ ਪੰਚਾਂ ਸਰਪੰਚਾਂ ਦਾ ਇਲਾਕਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੇ ਬੀਤੇ ਕਾਰਜਕਾਲ ਵਿੱਚ ਪੰਜਾਬ ਦੇ ਸਮੂਹ ਪਿੰਡਾਂ ਦਾ ਰਿਕਾਰਡ ਤੋੜ ਵਿਕਾਸ ਹੋਇਆ ਹੈ ।
ਇਸ ਮੌਕੇ ਬਲਾਕ ਸੰਮਤੀ ਮੈਂਬਰ ਅਵਤਾਰ ਸਿੰਘ ਸੋਢੀ, ਬਲਾਕ ਸੰਮਤੀ ਮੈਂਬਰ ਕੁਲਬੀਰ ਸਿੰਘ ਖੈੜਾ, ਮਲਕੀਤ ਸਿੰਘ ਝੱਲ ਸਰਪੰਚ ਤੇਜਵਿੰਦਰ ਸਿੰਘ ਖੈਡ਼ਾ ,ਪੀਏ ਰਵੀ, ਪੀ ਏ ਬਲਜਿੰਦਰ ਸਿੰਘ , ਰਮੇਸ਼ ਖੈੜਾ, ਸੁਨੀਲ ਕਾਲੀਆ, ਕਰਮ ਸਿੰਘ ਦੁੱਲਾ, ਗੁਰਦੇਵ ਮੱਟੂ , ਜੋਗਾ ਸਹੋਤਾ, ਕੁਲਵਿੰਦਰ ਕਿੰਦਾ, ਨੰਬਰਦਾਰ ਸਤਨਾਮ ਸਿੰਘ ,ਲਾਭ ਚੰਦ ਥਿਗਲੀ, ਬੀਡੀਪੀਓ ਅਮਰਜੀਤ ਸਿੰਘ, ਸਰਪੰਚ ਬਲਵਿੰਦਰ ਸਿੰਘ ,ਸਾਬਕਾ ਸਰਪੰਚ ਕੁਲਦੀਪ ਸਿੰਘ ਕ੍ਰਿਸ਼ਨ ਲਾਲ ਜੱਸਲ ,ਜਸਵੰਤ ਸਿੰਘ, ਸੁਖਵਿੰਦਰ ਸਿੰਘ ,ਜਗਦੀਸ਼ ਸਿੰਘ ,ਰਵੀ ਰਵਿੰਦਰ ਸਿੰਘ ,ਦਰਸ਼ਨ ਸਿੰਘ, ਧੀਰਾ ਸਿੰਘ ਕੁਲਵਿੰਦਰ ਸਿੰਘ, ਸਕੱਤਰ ਤਰਲੋਚਨ ਸਿੰਘ ,ਲਖਵੀਰ ਸਿੰਘ, ਸਰਪੰਚ ਊਸ਼ਾ ਰਾਣੀ, ਬੀਬੀ ਰਮਨ ,ਤਰਸੇਮ ਸਿੰਘ, ਬਲਵਿੰਦਰ ਸਿੰਘ, ਸਰਪੰਚ ਸੁਖਦੇਵ ਸਿੰਘ ਕਾਹਨਾ, ਦਵਿੰਦਰ ਸਿੰਘ ਖਿੰਡਾ ,ਮਨਜੀਤ ਸਿੰਘ ਮੁਰਾਦਪੁਰ, ਬਲਦੇਵ ਫੌਜੀ, ਸੁਖਦੇਵ ਸਿੰਘ ਕਸ਼ਮੀਰ ਸਿੰਘ ਤੇ ਉਕਤ ਪਿੰਡਾਂ ਦੇ ਮੋਹਤਬਰ ਆਗੂ ਹਾਜ਼ਰ ਸਨ।