(ਸਮਾਜ ਵੀਕਲੀ)
ਖੈਰ ਮੰਗਦੇ ਵੇ ਤੇਰੀ ਖ਼ੈਰ ਮੰਗਦੇ
ਤੇਰੇ ਮੁੱਖ ਵਾਲੀ ਸਿਖ਼ਰ ਦੁਪਹਿਰ ਮੰਗਦੇ
ਵੇ ਮੈਂ ਰਾਤ ਹਾਂ ਨਿਮਾਣੀ ਤੇ ਤੂੰ ਸੂਰਜੇ ਦਾ ਹਾਣੀ
ਸ਼ਾਅੱਲ੍ਹਾ ਨਿਭੇ ਧੁਰ ਤੀਕ ਸਾਡੀ ਪਿਆਰ ਕਹਾਣੀ
ਤੇਰੇ ਨੈਣਾਂ ਚੋਂ ਪਿਆਰ ਵਾਲੀ ਲਹਿਰ ਮੰਗਦੇ
ਖੈਰ ਮੰਗਦੇ ਵੇ ਤੇਰੀ ਖ਼ੈਰ ਮੰਗਦੇ
ਸਾਡਾ ਤੂੰ ਤਾਂ ਨਈਂ ਹੋਇਆ ਪਰ ਅਸੀਂ ਤੇਰੇ ਹੋਏ
ਤੈਨੂੰ ਖ਼ਬਰ ਨਾ ਕੋਈ ਰਾਤੀਂ ਨੈਣ ਕਿੰਨਾ ਰੋਏ
ਤੇਰੇ ਪਿੰਡ ਵਾਲਾ ਰਾਹ ਮੇਰੇ ਪੈਰ ਮੰਗਦੇ
ਖੈਰ ਮੰਗਦੇ ਵੇ ਤੇਰੀ ਖ਼ੈਰ ਮੰਗਦੇ
ਇੱਕ ਵਾਰੀ ਬਹਿ ਕੇ ਸੁਣ ਕਿੰਨਾ ਹੈ ਪਿਆਰ
ਅੱਧੋਂ ਵੱਧ ਲੰਘ ਚੱਲੀ ਕਿਤੇ ਲੱਭਿਆ ਨਾ ਯਾਰ
ਸਾਡੇ ਹੱਥ ਖ਼ਾਲੀ ਕਾਸਾ ਤੇਰੀ ਖ਼ੈਰ ਮੰਗਦੇ
ਖੈਰ ਮੰਗਦੇ ਵੇ ਤੇਰੀ ਖ਼ੈਰ ਮੰਗਦੇ
ਰਾਏਕੋਟ ਬਲਬੀਰ ਕਿਹਦੇ ਚੇਤਿਆਂ ‘ਚ ਵੱਸੇ।
ਓਹ ਕਿਹਦੇ ਜੋਗਾ ਹੋਇਆ ਕਿਹਦੇ ਅੱਖੀਆਂ ‘ਚ ਹੱਸੇ।
ਸਾਡੇ ਮੁੱਕ ਚੱਲੇ ਹਾਸੇ ਸਾਥੋਂ ਜ਼ਹਿਰ ਮੰਗਦੇ
ਖੈਰ ਮੰਗਦੇ ਵੇ ਤੇਰੀ ਖ਼ੈਰ ਮੰਗਦੇ
ਖੈਰ ਮੰਗਦੇ ਵੇ ਤੇਰੀ ਖ਼ੈਰ ਮੰਗਦੇ
ਤੇਰੇ ਮੁੱਖ ਵਾਲੀ ਸਿਖ਼ਰ ਦੁਪਹਿਰ ਮੰਗਦੇ
– ਬਲਬੀਰ ਕੌਰ ਰਾਏਕੋਟੀ
+91 98144 12610