ਖੇਤੀ ਜੀਵਨ ਸਾਡਾ

ਜੋਗਿੰਦਰ ਸਿੰਘ ਸੰਧੂ ਕਲਾਂ

(ਸਮਾਜ ਵੀਕਲੀ)

 

ਸਾਡਾ ਬਾਬਾ ਨਾਨਕ, ਇਕ ਪਿਰਤ ਪਾ ਗਿਆ
ਸਭ ਨੂੰ,,ੴ,, ਦਾ ਸ਼ਬਕ ਸਿੱਖਾਹ ਗਿਆ
ਜਗ ਵਿੱਚ ਅੱਜ ਵੀ ਬਾਬੇ ਦਾ,ਅਥਾਹ ਸਤਕਾਰ ਆ
ਖੇਤੀ ਜੀਵਨ ਸਾਡਾ, ਏਹੀ ਸੱਭਿਆਚਾਰ ਆ
ਕਿਰਤ,ਨਾਮਜਪੋ,ਵੰਂਡ ਛਕੋ,ਏਹ ਸਾਡਾ ਹਥਿਆਰ ਆ
ਪੰਛੀ ਪਰਿੰਦੇਂ ਤੋਂ ਲੈਕੇ,ਹਰ ਵਰਗ ਦਾ ਢਿੱਡ ਭਰਦੇ ਅਸੀਂ
ਹਰ ਮੋਰਚੇ,ਜੰਗ,ਆਜਾਦੀ ਲਹਿਰ ਵਿੱਚ ਅੱਗੇ ਸੀ ਖੜਦੇ ਅਸੀਂ
ਹਮੇਸ਼ਾ ਮੈਲੀ ਅੱਖ ਰੱਖੀ, ਹਰੇ ਹਰੇ ਸਾਡੇ ਜੋ ਗਲਿਆਰ ਆ
ਖੇਤੀ ਜੀਵਨ ਸਾਡਾ, ਏਹੀ ਸੱਭਿਆਚਾਰ ਆ
ਕਿਰਤ, ਨਾਮਜਪੋ,ਵੰਂਡ ਛਕੋ, ਏਹ ਸਾਡਾ ਹਥਿਆਰ ਆ
ਚੌਖਾ ਦੁੱਖ ਦਿੱਤਾ ਸਾਨੂੰ, ਸਮੇਂ ਸਮੇਂ ਦੀਆਂ ਸਰਕਾਰਾਂ ਨੇ
ਇੱਕੋ ਕਿੱਤਾ,ਰਹਿਣੀ,ਬੋਲੀ, ਵੰਂਡੇਂ ਪਾ ਪਾ ਬਟਵਾਰਾਂ ਨੇ
ਮਾਂ ਭੂਮੀ ਦੀ ਹਿੱਕ ਤੇ ਕੱਢ ਲਕੀਰਾਂ,ਵਗਲ਼ ਦਿੱਤੀ ਤਾਰ ਆ
ਖੇਤੀ ਜੀਵਨ ਸਾਡਾ, ਏਹੀ ਸੱਭਿਆਚਾਰ ਆ
ਕਿਰਤ,ਨਾਮਜਪੋ, ਵੰਡ ਛਕੋ, ਏਹ ਸਾਡਾ ਹਥਿਆਰ ਆ
ਰੱਬ ਬਚਾਵੇ,ਨਜਰ ਜੋ ਲੱਗੀ ਖੇਤਾਂ ਨੂੰ,ਅੱਜ ਦੇ ਹਾਲਾਤਾਂ ਦੀ
ਅੱਕ ਗਏ ਕੰਨ ਸੁਣ ਸੁਣ,ਝੂਠੇ ਵਾਅਦੇ,ਝੂਠੀਆਂ ਬਾਤਾਂ ਦੀ
ਸੰਧੂ ਕਲਾਂ ਇਸਤੋਂ ਘੱਟੀਆਂ ਨਾ ਹੋਣੀ,ਕੋਈ ਸਰਕਾਰ ਆ
ਖੇਤੀ ਜੀਵਨ ਸਾਡਾ, ਏਹੀ ਸੱਭਿਆਚਾਰ ਆ
ਕਿਰਤ,ਨਾਮਜਪੋ,ਵੰਡ ਛਕੋ, ਏਹ ਸਾਡਾ ਹਥਿਆਰ ਆ
       ਜੋਗਿੰਦਰ ਸਿੰਘ ਸੰਧੂ
ਕਲਾਂ (ਬਰਨਾਲਾ)
Previous articleਭੋਗਾਂ ਉੱਤੇ ਹੁੰਦਾ ਨਾਜਾਇਜ਼ ਖ਼ਰਚ
Next articleਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ ਯਾਦਗਾਰੀ ਹੋ ਨਿਬੜਿਆ