ਖੇਤੀ ਕਾਨੂੰਨਾਂ ਦੇ ਵਿਰੋਧ ਦਿੱਲੀ ਰੋਸ ਪ੍ਰਦਰਸ਼ਨ ‘ਚ ਸ਼ਾਮਲ ਹੋਣ ਜਾ ਰਹੇ ਲੋਕਾਂ ਦੀ ਮਾਤਾ ਸਵਰਨ ਦੇਵਾ (ਯੂ.ਕੇ) ਵਲੋਂ ਸਹਾਇਤਾ

ਅੱਪਰਾ, ਸਮਾਜ ਵੀਕਲੀ-ਨਜ਼ਦੀਕੀ ਪਿੰਡ ਮੋਂਰੋਂ ਵਿਖੇ ਸਥਿਤ ਮਾਂ ਵੈਸ਼ਨੂੰ ਦਰਬਾਰ ਦੁੱਖ ਖੰਡਨ ਨਿਵਾਸ ਮੋਂਰੋਂ ਦੇ ਗੱਦੀਨਸ਼ੀਨ ਮਾਤਾ ਸਵਰਨ ਦੇਵਾ (ਯੂ.ਕੇ) ਤੇ ਸੀਤੇ ਮਾਤਾ (ਯੂ.ਕੇ) ਵਲੋਂ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਲਈ ਜਾਣ ਵਾਲੇ ਆਮ ਲੋਕਾਂ ਦੀ ਮੱਦਦ ਕੀਤੀ ਗਈ। ਇਲਾਕੇ ਦੇ ਪਿੰਡਾਂ ‘ਚ ਪ੍ਰਦਰਸ਼ਨ ‘ਚ ਸ਼ਾਮਲ ਹੋਣ ਲਈ ਮਾਤਾ ਸਵਰਨ ਦੇਵਾ ਜੀ ਵਲੋਂ ਗੱਡੀਆਂ ਕਰਵਾ ਕੇ ਦਿੱਤੀਆਂ ਗਈਆਂ ਤੇ ਉਨਾਂ ਗੱਡੀਆਂ ਦਾ ਸਾਰਾ ਖਰਚ ਦਰਬਾਰ ਵਲੋਂ ਉਠਾਆਿ ਗਿਆ। ਇੱਥੇ ਇਹ ਗੌਰ ਕਰਨਯੋਗ ਹੈ ਕਿ ਮਾਤਾ ਸਵਰਨ ਦੇਵਾ (ਯੂ.ਕੇ) ਤੇ ਸੀਤੇ ਮਾਤਾ (ਯੂ.ਕੇ) ਵਲੋਂ ਸਮੇਂ ਸਮੇਂ ‘ਤੇ ਸਮਾਜ ਸੇਵਾ ਦੇ ਖੇਤਰ ‘ਚ ਅਹਿਮ ਯੋਗਦਾਨ ਪਾਉਂਦਿਆਂ ਹੋਇਆ ਲੋੜਵੰਦਾਂ ਦੀ ਹਰ ਸੰਭਵ ਮੱਦਦ ਕੀਤੀ ਜਾਂਦੀ ਹੈ।

 

Previous articleਡਿਪਟੀ ਕਮਿਸ਼ਨਰ ਵਲੋਂ ਪੇਂਡੂ ਖੇਤਰਾਂ ਅੰਦਰ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ
Next articleਡਿਪਟੀ ਕਮਿਸ਼ਨਰ ਵੱਲੋਂ ਜਿਲੇ ਅੰਦਰ ਸਿਹਤ ਸਹੂਲਤਾਂ ਦਾ ਜਾਇਜ਼ਾ