ਖੇਤੀ ਕਾਨੂੰਨਾਂ ’ਤੇ ਬਹਿਸ ਤੋਂ ਭੱਜ ਰਹੀ ਹੈ ਸਰਕਾਰ: ਭਗਵੰਤ ਮਾਨ

App party Punjab MP Bhagwant Mann

ਨਵੀਂ ਦਿੱਲੀ (ਸਮਾਜ ਵੀਕਲੀ): ਆਪ’ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇਸ਼ ਦੇ ਸਭ ਤੋਂ ਮਹੱਤਵਪੂਰਨ ਮੁੱਦੇ ‘ਤਿੰਨੋਂ ਨਵੇਂ ਖੇਤੀ ਕਾਨੂੰਨਾਂ’ ਬਾਰੇ ਸੰਸਦ ਵਿੱਚ ਬਹਿਸ ਕਰਾਉਣ ਤੋਂ ਭੱਜ ਰਹੀ ਹੈ ਤਾਂ ਜੋ ਦੇਸ਼ ਤੇ ਦੁਨੀਆ ਸਾਹਮਣੇ ਮੋਦੀ ਸਰਕਾਰ ਦਾ ਅਸਲੀ ਚਿਹਰਾ ਸਾਹਮਣੇ ਨਾ ਆ ਜਾਵੇ। ਇਸੇ ਲਈ ‘ਆਪ’ ਵੱਲੋਂ ਸੰਸਦ ਵਿੱਚ ਖੇਤੀ ਕਾਨੂੰਨਾਂ ’ਤੇ ਬਹਿਸ ਕਰਨ ਲਈ ਪੇਸ਼ ਕੀਤਾ ਜਾਂਦਾ ‘ਕੰਮ ਰੋਕੂ ਮਤਾ’ ਜਾਝਬੁੱਝ ਕੇ ਸਵੀਕਾਰ ਨਹੀਂ ਕੀਤਾ ਜਾਂਦਾ।ਉਨ੍ਹਾਂ ਕਿਹਾ ਕਿ ਸੰਸਦ ਵਿੱਚ ਵਿਚਾਰ ਚਰਚਾ ਹੋਣ ’ਤੇ ਦੇਸ਼ ਦੇ ਲੋਕਾਂ ਨੂੰ ਤਿੰਨੋਂ ਖੇਤੀ ਕਾਨੂੰਨਾਂ ਵਿੱਚ ਲੁਕਿਆ ਸੱਚ ਪਤਾ ਲੱਗਾ ਜਾਵੇਗਾ ਕਿ ਕਿਸ ਤਰ੍ਹਾਂ ਮੋਦੀ ਸਰਕਾਰ ਦੇਸ਼ ਦੀ ਜ਼ਮੀਨ ਤੇ ਅਨਾਜ ਆਪਣੇ ਆਕਾ ਕਾਰਪੋਰੇਟਰਾਂ ਹਵਾਲੇ ਕਰ ਰਹੀ ਹੈ।

ਉਨ੍ਹਾਂ ਅੱਜ ਲਗਾਤਰ ਅੱਠਵੀਂ ਵਾਰ ਸੰਸਦ ’ਚ ‘ਕੰਮ ਰੋਕੂ ਮਤਾ’ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਸੰਸਦ ਦੇ ਦੋਵੇਂ ਸਦਨਾਂ ਵਿੱਚ ‘ਆਪ’ ਵੱਲੋਂ ਖੇਤੀ ਬਿਲਾਂ ਬਾਰੇ ਬਹਿਸ ਕਰਾਉਣ ਦੀ ਗੱਲ ਚੁੱਕੀ ਜਾਂਦੀ ਹੈ, ਪਰ ਮੋਦੀ ਸਰਕਾਰ ਖੇਤੀ ਕਾਨੂੰਨਾਂ ਬਾਰੇ ਨਾ ਕੁਝ ਬੋਲ ਰਹੀ ਹੈ ਅਤੇ ਨਾ ਕੁਝ ਸੁਣ ਰਹੀ। ਸਗੋਂ ਸੰਸਦ ’ਚ ਹੰਗਾਮੇ ਦੌਰਾਨ ਹੋਰ ਬਿੱਲ ਪਾਸ ਕਰਕੇ ਰਾਜਾਂ ਤੇ ਲੋਕਾਂ ਦੇ ਹੱਕਾਂ ’ਤੇ ਡਾਕਾ ਮਾਰ ਰਹੀ ਹੈ। ਉਨ੍ਹਾਂ ਕਿਹਾ ਸਰਕਾਰ ‘ਬਿਜਲੀ ਸੋਧ ਬਿਲ 2021’ ਸੰਸਦ ‘ਚ ਲਿਆ ਕੇ ਕਿਸਾਨਾਂ, ਮਜ਼ਦੂਰਾਂ ਅਤੇ ਰਾਜਾਂ ਦੇ ਹੱਥਾਂ ’ਤੇ ਹੋਰ ਡਾਕਾ ਮਾਰਨ ਦੀ ਤਿਆਰੀ ਕਰ ਰਹੀ ਹੈ। ਉਨਾਂ ਕਿਹਾ ਕਿ ਮੋਦੀ ਸਰਕਾਰ ਜਿਵੇਂ ਰਾਜਾਂ ਕੋਲੋਂ ਜ਼ਮੀਨ ਅਤੇ ਬਿਜਲੀ ਖੋਹ ਰਹੀ ਹੈ, ਉਸ ਨਾਲ ਦੇਸ਼ ਵਿੱਚੋਂ ਸੰਘੀ ਢਾਂਚਾ ਖ਼ਤਮ ਹੋ ਜਾਵੇਗਾ ਅਤੇ ਸੱਤਾ ਦਾ ਕੇਂਦਰੀਕਰਨ ਹੋਣ ਨਾਲ ਤਾਨਾਸ਼ਾਹੀ ਹੋਰ ਵਧੇਗੀ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਕੁਝ ਅਨਸਰ’ ਆਈਟੀ ਬਾਰੇ ਸੰਸਦੀ ਕਮੇਟੀ ਦਾ ਰੁਤਬਾ ਘਟਾਉਣ ’ਚ ਜੁਟੇ: ਥਰੂਰ
Next articleਅਸਥਾਨਾ ਦੀ ਨਿਯੁਕਤੀ ਖ਼ਿਲਾਫ਼ ਦਿੱਲੀ ਵਿਧਾਨ ਸਭਾ ਵੱਲੋਂ ਮਤਾ ਪਾਸ