ਖੇਤਾਂ ਦੇ ਪੁੱਤ ਜਾਗ ਪਏ

ਜਤਿੰਦਰ ਭੁੱਚੋ

(ਸਮਾਜ ਵੀਕਲੀ)

ਕੀ ਹਿੰਦੂ ਕੀ ਮੁਸਲਿਮ ਇੱਥ‍ੇ ਇੱਕਠੇ ਸਾਰੇ ਨੇ
ਖੇਤਾਂ ਦੇ ਪੁੱਤ ਜਾਗ ਪਏ ਹੁਣ ਲਾਉਂਦੇ ਨਾਅਰੇ ਨੇ।
ਦਿਲ ਦੇ ਦਰਦ ਸੁਣਾਈਏ ਕੀ ਅਸੀਂ ਦਿੱਲੀ ਬੋਲੀ ਨੂੰ
ਖ਼ੁਦਕੁਸ਼ੀਆਂ ਦੇ ਝੱਖੜਾਂ…. ਚੁੱਲ੍ਹੇ ਲੱਖਾਂ ਠਾਰੇ ਨੇ  ।
ਨੀਤ ਗੰਦੀ ਨਾਲ ਨੀਤੀਆਂ ਜੋ ਵੀ ਹੋਈਆਂ ਲਾਗੂ ਨੇ
ਕਾਲੇ ਦਿਲ ਦੀਏ ਕਾਲ਼ੀਏ ਨੀ ਤੇਰੇ ਕਾਲੇ ਕਾਰੇ ਨੇ  ।
ਕਿਸਾਨੀ ਦਾ ਨੀ ਹੁਣ ਇਹ ਮਸਲਾ ਸਭ ਦਾ ਸਾਂਝਾ ਏ
ਹਰ ਵਰਗ ਨੂੰ ਲੁੱਟਿਆ ਏ ਤੂੰ ਪੁੱਤ ਸਭ ਦੇ ਮਾਰੇ ਨੇ  ।
ਇਕ ਝੰਡੇ ਦੇ ਥੱਲੇ ਹੁਣ ਇਹ ਸਾਰੇ ਹੋ ਗਏ ਨੇ
ਲੈ ਲੈਣੇ ਹੁਣ ਬਦਲੇ ਜੋ ਤੂੰ ਕਹਿਰ ਗੁਜ਼ਾਰੇ ਨੇ।
ਮੂੰਹ ਦੀ ਮਿੱਠੀ ਬਣ ਕੇ ਛੁਰੀਆਂ ਵਾਰ ਚਲਾਏ ਤੂੰ
ਸੜਕਾਂ ਉੱਤੇ ਨਿਕਲੇ ਜੋ ਇਹ ਤੇਰੇ ਹੀ ਵਰਤਾਰੇ ਨੇ  ।
ਲੁੱਟ ਰਿਹਾ ਸਦੀਆਂ ਤੋਂ ਹਾਕਮ  ਸੋਚ ਵਿਚਾਰ ਕਰੇ
ਨਹੀਂ ਤਾਂ ਲੜਦੇ ਲੋਕਾਂ ਦੇਖੀਂ ਦਿਨੇ ਦਿਖਾਉਣੇ ਤਾਰੇ ਨੇ।
ਕੀ ਹਿੰਦੂ ਕੀ ਮੁਸਲਿਮ ਇੱਥ‍ੇ ਇੱਕਠੇ ਸਾਰੇ ਨੇ
ਖੇਤਾਂ ਦੇ ਪੁੱਤ ਜਾਗ ਪਏ ਹੁਣ ਲਾਉਂਦੇ ਨਾਅਰੇ ਨੇ।
ਜਤਿੰਦਰ ਭੁੱਚੋ 
9501475400
Previous articleਗਿਆਨ ਦੇ ਪੁਜਾਰੀ –
Next articleਟਰੈਕਟਰ ਪਰੇਡ