(ਸਮਾਜਵੀਕਲੀ): ਭਾਰਤੀ ਅਥਲੈਟਿਕ ਸੰਘ (ਏਐਫਆਈ) ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਕਿ ਨੇਜ਼ਾ ਸੁਟਾਵੇ ਨੀਰਜ ਚੋਪੜਾ ਦੇ ਨਾਂ ਦੀ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਲਈ ਸਿਫਾਰਸ਼ ਕੀਤੀ ਗਈ ਹੈ। ਪੀਟੀਆਈ ਨੇ ਪਹਿਲਾਂ ਹੀ ਦੱਸਿਆ ਸੀ ਕਿ ਏਐਫਆਈ ਨੇ ਲਗਾਤਾਰ ਤੀਜੇ ਸਾਲ ਖੇਡ ਰਤਨ ਲਈ ਚੋਪੜਾ ਅਤੇ ਅਰਜੁਨ ਪੁਰਸਕਾਰ ਲਈ ਤੇਜ਼ ਦੌੜਾਕ ਦੁਤੀ ਚੰਦ ਦਾ ਨਾਂ ਚੁਣਿਆ ਹੈ। ਦੁਤੀ ਤੋਂ ਇਲਾਵਾ ਅਰਜੁਨ ਪੁਰਸਕਾਰ ਲਈ ਏਸ਼ਿਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲੇ ਅਰਪਿੰਦਰ ਸਿੰਘ(ਟ੍ਰਿਪਲ ਜੰਪ), ਮਨਜੀਤ ਸਿੰਘ (800 ਮੀਟਰ) ਅਤੇ ਮੌਜੂਦਾ ਏਸ਼ਿਆਈ ਚੈਂਪੀਅਨ ਯੂ ਚਿੱਤਰਾ ਦੇ ਨਾਂ ਦੀ ਸਿਫਾਰਸ਼ ਕੀਤੀ ਗਈ ਹੈ। ਖੇਡ ਮੰਤਰਾਲੇ ਵੱਲੋਂ ਗਠਨ ਪੈਨਲ ਵੱਖ ਵੱਖ ਕੌਮੀ ਫੈਡਰੇਸ਼ਨਾਂ ਤੋਂ ਮਿਲੇ ਨਾਵਾਂ ਦੀ ਛਾਂਟੀ ਕਰੇਗਾ ਅਤੇ 29 ਅਗਸਤ ਨੂੰ ਕੌਮੀ ਖੇਡ ਦਿਵਸ ਦੇ ਮੌਕੇ ’ਤੇ ਖਿਡਾਰੀਆਂ ਨੂੰ ਇਹ ਐਵਾਰਡ ਦਿੱਤੇ ਜਾਣਗੇ।
HOME ਖੇਡ ਰਤਨ ਲਈ ਨੀਰਜ ਅਤੇ ਅਰਜੁਨ ਐਵਾਰਡ ਲਈ ਚਾਰ ਅਥਲੀਟਾਂ ਦੇ ਨਾਂ...