(ਸਮਾਜ ਵੀਕਲੀ) : ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ “ਖੇਡਾਂ ਵਤਨ ਪੰਜਾਬ ਦੀਆਂ” ਦੇ ਜਿਲ੍ਹਾ ਲੁਧਿਆਣਾ ਦੇ ਜਿਲ਼੍ਹਾ ਪੱਧਰੀ ਮੁਕਾਬਲੇ ਲੁਧਿਆਣਾ ਦੀਆਂ ਵੱਖ ਵੱਖ ਗਰਾਉਂਡਾਂ ਵਿੱਚ ਕਰਵਾਏ ਜਾ ਰਹੇ ਹਨ। ਇਹਨਾਂ ਮੁਕਾਬਲਿਆਂ ਵਿੱਚ ਅੰਡਰ-14 (ਲੜਕੀਆਂ) ਕਬੱਡੀ ਨੈਸ਼ਨਲ ਸਟਾਈਲ ਦੇ ਮੁਕਾਬਲੇ ਮਲਟੀਪਰਪਜ ਗਰਾਉਂਡ (ਨੇੜੇ ਗੁਰੁ ਨਾਨਕ ਸਟੇਡੀਅਮ) ਵਿਖੇ ਹੋਏ।ਅੰਡਰ-14 (ਲੜਕੀਆਂ) ਕਬੱਡੀ ਨੈਸ਼ਨਲ ਸਟਾਈਲ ਦਾ ਫਾਈਨਲ ਮੁਕਾਬਲਾ ਸਰਕਾਰੀ ਹਾਈ ਸਕੂਲ ਜਰਗ ਅਤੇ ਸਰਕਾਰੀ ਹਾਈ ਸਕੂਲ ਜੱਸੋਵਾਲ-ਕੁਲਾਰ ਦੀਆਂ ਟੀਮਾਂ ਵਿਚਕਾਰ ਹੋਇਆ।ਦੋਵੇਂ ਹੀ ਟੀਮਾਂ ਨੇ ਬਹੁਤ ਸੋਹਣੀ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਸਰਕਾਰੀ ਹਾਈ ਸਕੂਲ ਜੱਸੋਵਾਲ-ਕੁਲਾਰ ਦੀ ਟੀਮ ਨੇ ਇਸ ਮੈਚ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਜਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ।
ਸਰਕਾਰੀ ਹਾਈ ਸਕੂਲ ਜੱਸੋਵਾਲ ਕੁਲਾਰ ਵਿਖੇ ਇਸ ਜੇਤੂ ਟੀਮ ਦੇ ਪਹੁੰਚਣ ਤੇ ਸਕੂਲ ਮੁਖੀ ਸ੍ਰੀਮਤੀ ਕੁਲਵੰਤ ਕੌਰ, ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਜੇਤੂ ਟੀਮ, ਟੀਮ ਇੰਚਾਰਜ਼ ਸ.ਕੁਲਵੰਤ ਸਿੰਘ ਹਾਂਸ ਅਤੇ ਟੀਮ ਮੈਨੇਜਰ ਸ. ਬਲਦੇਵ ਸਿੰਘ ਸ਼ੇਖੂਪੁਰਾ ਨੂੰ ਮੁਬਾਰਕਬਾਦ ਦਿੱਤੀ।ਸਕੂਲ ਮੁਖੀ ਵੱਲੋਂ ਜੇਤੂ ਟੀਮ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ।ਇਸ ਸਮੇ ਕੁਲਜਿੰਦਰ ਸਿੰਘ, ਹਰਜੀਤ ਕੌਰ, ਇੰਦਰਜੀਤ ਕੌਰ, ਰਵਿੰਦਰ ਸਿੰਘ, ਮਨਦੀਪ ਸਿੰਘ , ਸੰਦੀਪ ਕੌਰ, ਜੀਵਨਜੋਤ ਕੌਰ, ਅਤੇ ਅਵਤਾਰ ਸਿੰਘ ਵੱਲੋਂ ਵੀ ਜੇਤੂ ਟੀਮ ਨੂੰ ਮੁਬਾਰਕਬਾਦ ਦਿੱਤੀ ਗਈ।