ਬੁਲਢਾਣਾ : ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ ‘ਚ ਇਕ ਖੂਹ ‘ਚ ਸੋਮਵਾਰ ਨੂੰ ਇਕ ਮਹਿਲਾ ਤੇ ਉਸ ਦੀਆਂ ਚਾਰ ਧੀਆਂ ਦੀਆਂ ਲਾਸ਼ਾਂ ਮਿਲੀਆਂ। ਪਿੰਡ ਵਾਲਿਆਂ ਮੁਤਾਬਕ ਮਹਿਲਾ ਦੇ ਪਤੀ ਦੀ ਵੀ ਕੁਝ ਮਹੀਨੇ ਪਹਿਲਾ ਸ਼ੱਕੀ ਹਾਲਤ ‘ਚ ਮੌਤ ਹੋ ਗਈ ਸੀ। ਪੁਲਿਸ ਮੁਤਾਬਕ ਮਹਿਲਾ ਐਤਵਾਰ ਸ਼ਾਮ ਆਪਣੀਆਂ ਧੀਆਂ ਨਾਲ ਮੇਹਕਰ ਤਹਿਸੀਲ ਸਥਿਤ ਆਪਣੇ ਘਰ ਤੋਂ ਇਹ ਕਹਿ ਕੇ ਨਿਕਲੀ ਸੀ ਕਿ ਉਹ ਖੇਤ ‘ਤੇ ਜਾ ਰਹੀ ਹੈ। ਜਦੋਂ ਉਹ ਦੇਰ ਸ਼ਾਮ ਤਕ ਘਰ ਨਾ ਪਰਤੀ ਤਾਂ ਪਰਿਵਾਰ ਦੇ ਮੈਂਬਰਾਂ ਤੇ ਹੋਰ ਪਿੰਡ ਵਾਲਿਆਂ ਨੇ ਉਨ੍ਹਾਂ ਦੀ ਭਾਲ ਕੀਤੀ। ਸੋਮਵਾਰ ਸਵੇਰੇ ਮਹਿਲਾ ਉੱਜਵਲਾ ਬਬਨ ਢੋਕੇ (35) ਤੇ ਉਸ ਦੀਆਂ ਧੀਆਂ ਵੈਸ਼ਣਵੀ (9), ਦੁਰਗਾ (7), ਆਰੂਸ਼ੀ (4) ਤੇ ਪੱਲਵੀ (1) ਦੀਆਂ ਲਾਸ਼ਾਂ ਪਿੰਡ ਕੋਲ ਇਕ ਖੂਹ ‘ਚ ਪਈਆਂ ਮਿਲੀਆਂ। ਖੂਹ ਕੋਲੋਂ ਹੀ ਇਨ੍ਹਾਂ ਦੀਆਂ ਚੱਪਲਾਂ ਮਿਲੀਆਂ। ਲਾਸ਼ਾਂ ਨੂੰ ਖੂਹ ‘ਚੋਂ ਕੱਢਣ ਤੋਂ ਬਾਅਦ ਪੋਸਟਮਾਰਟਮ ਲਈ ਸਰਕਾਰ ਹਸਪਤਾਲ ਭੇਜ ਦਿੱਤੀਆਂ ਗਈਆਂ ਹਨ। ਥਾਣਾ ਇੰਚਾਰਜ ਦਿਲੀਪ ਮਾਤਰਮ ਮੁਤਾਬਕ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਤੇ ਇਹ ਮਾਮਲਾ ਸਮੂਹਕ ਖ਼ੁਦਕਸ਼ੀ ਨਾਲ ਜੁੜਿਆ ਤਾਂ ਨਹੀਂ।
INDIA ਖੂਹ ‘ਚੋਂ ਸ਼ੱਕੀ ਹਾਲਾਤ ‘ਚ ਮ੍ਰਿਤਕ ਮਿਲੀਆਂ ਔਰਤ ਤੇ ਉਸ ਦੀਆਂ ਚਾਰ...