ਖੂਨੀ ਮੋੜ ਵਾਲੀ ਖ਼ਤਰਨਾਕ ਸੜਕ ਤੋਂ ਭੰਗ-ਬੂਟੀ ਵੱਢੀ – ਅਸ਼ੋਕ ਸੰਧੂ

ਫੋਟੋ : ਖੂਨੀ ਸੜਕ ਤੋਂ ਭੰਗ-ਬੂਟੀ ਕਟਵਾਉਂਦੇ ਹੋਏ ਟਾਸਕ ਫੋਰਸ ਦੇ ਮੈਂਬਰ ਅਤੇ ਹੋਰ ਪਤਵੰਤੇ।

ਐਂਟੀ ਕੋਰੋਨਾ ਟਾਸਕ ਫੋਰਸ ਵੱਲੋਂ ਸਮਾਜ ਭਲਾਈ ਦੇ ਕਾਰਜ ਵੀ ਜਾਰੀ ਰਹਿਣਗੇ।

ਨੂਰਮਹਿਲ (ਹਰਜਿੰਦਰ ਛਾਬੜਾ) ਪਤਰਕਾਰ 9592282333

(ਸਮਾਜਵੀਕਲੀ) :   ਨੂਰਮਹਿਲ-ਜੰਡਿਆਲਾ ਰੋਡ ਪਿੰਡ ਚੂਹੇਕੀ ਵਿਖੇ ਇੱਕ ਬਹੁਤ ਹੀ ਖ਼ਤਰਨਾਕ ਮੋੜ ਹੈ ਜਿੱਥੇ ਆਏ ਦਿਨ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਰਹਿੰਦਾ ਹੈ ਅਤੇ ਇਸ ਅਦ੍ਰਿਸ਼ ਮੋੜ ਤੇ ਬਹੁਤ ਸਾਰੇ ਲੋਕ ਆਪਣੀਆਂ ਕੀਮਤੀ ਜਾਨਾਂ ਵੀ ਗਵਾ ਚੁੱਕੇ ਹਨ। ਇਸ ਕਰਕੇ ਇਹ “ਖੂਨੀ ਮੋੜ ਵਾਲੀ ਸੜਕ” ਕਰਕੇ ਵੀ ਜਾਣਿਆ ਜਾਂਦਾ ਹੈ। ਇੱਥੇ ਹਾਦਸੇ ਹੋਣ ਦਾ ਪ੍ਰਮੁੱਖ ਕਾਰਣ ਭੰਗ-ਬੂਟੀ ਹੈ ਜੋ ਕਿ ਇਸ ਕਦਰ ਉੱਚੀ-ਲੰਬੀ ਹੋ ਜਾਂਦੀ ਹੈ ਕਿ ਇਸ ਸੜਕ ਉੱਪਰ ਵਾਹਨ ਚਲਾਉਣ ਵਾਲਿਆਂ ਨੂੰ ਸੱਜ-ਖੱਬੇ ਕੁੱਝ ਵੀ ਨਜ਼ਰ ਨਹੀਂ ਆਉਂਦਾ। ਜਦੋਂ ਨਜ਼ਰ ਆਉਣ ਲੱਗਦਾ ਹੈ ਤੱਦ ਤੱਕ ਕੋਈ ਨਾ ਕੋਈ ਦੁੱਖਦਾਈ ਹਾਦਸਾ ਵਾਪਰ ਜਾਂਦਾ ਹੈ।

ਲੋਕਾਂ ਦੀ ਜਾਨ-ਮਾਲ ਨੂੰ ਮੱਦੇਨਜ਼ਰ ਰੱਖਦਿਆਂ ਇਸ ਖੂਨੀ ਮੋੜ ਤੋਂ ਭੰਗ-ਬੂਟੀ ਕਟਵਾਉਣ ਲਈ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਟਾਸਕ ਫੋਰਸ ਦੇ ਜ਼ਿਲ੍ਹਾ ਇੰਚਾਰਜ ਲਾਇਨ ਅਸ਼ੋਕ ਸੰਧੂ ਨੰਬਰਦਾਰ, ਪ੍ਰਧਾਨ ਰਵੀ ਥਾਪਰ, ਜਨਰਲ ਸਕੱਤਰ ਕ੍ਰਮਵਾਰ ਰੂਪ ਲਾਲ, ਗੋਬਿੰਦ ਮੱਲ, ਦਿਨਕਰ ਸੰਧੂ, ਸਪੋਕਸਪਰਸਨ ਲਾਲ ਚੰਦ ਸ਼ਾਮਿਲ ਹੋਏ ਜਿਨ੍ਹਾਂ ਨੇ ਖੂਨੀ ਮੋੜ ਵਾਲੀ ਸੜਕ ਤੇ ਭਾਰੀ ਮਾਤਰਾ ਪਸਰੀ ਭੰਗ-ਬੂਟੀ ਨੂੰ ਤਤਕਾਲ ਹੀ ਕਟਵਾਉਣ ਦਾ ਫੈਸਲਾ ਲਿਆ ਅਤੇ ਟਾਸਕ ਫੋਰਸ ਦੇ ਯੋਧਿਆਂ ਨੇ 2 ਘੰਟੇ ਵਿੱਚ ਹੀ ਸਾਰੀ ਭੰਗ-ਬੂਟੀ ਦਾ ਸਫਾਇਆ ਕਰ ਦਿੱਤਾ। ਲੋਕ ਸੇਵਾ ਵਿੱਚ ਹੋਏ ਇਸ ਕਾਰਜ ਦੀ ਪਿੰਡ ਚੂਹੇਕੀ ਦੇ ਸਾਬਕਾ ਸਰਪੰਚ ਬਲਜੀਤ ਸਿੰਘ ਜੌਹਲ, ਨੰਬਰਦਾਰ ਜਗਜੀਤ ਬਾਸੀ, ਲਾਇਨ ਬਬਿਤਾ ਸੰਧੂ, ਨੰਬਰਦਾਰ ਦਿਨੇਸ਼ ਸੰਧੂ, ਮੰਗਾ ਟੇਲਰ ਸਮੇਤ ਹੋਰ ਕਈ ਸੱਜਣ ਪੁਰਸ਼ਾਂ ਨੇ ਬਹੁਤ ਸ਼ਲਾਘਾ ਕੀਤੀ।

ਇਸ ਮੌਕੇ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਅਸ਼ੋਕ ਸੰਧੂ ਨੇ ਕਿਹਾ ਕਿ ਅਸਲ ਵਿੱਚ ਸੜਕਾਂ ਦੇ ਆਲੇ ਦੁਆਲੇ ਨੂੰ ਭੰਗ-ਬੂਟੀ ਆਦਿ ਤੋਂ ਸਾਫ਼-ਸੁਥਰਾ ਰੱਖਣਾ ਜੰਗਲਾਤ ਮਹਿਕਮੇ ਦਾ ਕੰਮ ਹੁੰਦਾ ਹੈ ਪਰ ਅੱਜਕਲ੍ਹ ਸਰਕਾਰੀ ਮਹਿਕਮੇ ਦੇ ਕਰਮਚਾਰੀ ਅਤੇ ਅਫ਼ਸਰ ਇੰਨੇ-ਕੁ ਲਾਪਰਵਾਹ ਹੋ ਚੁੱਕੇ ਹਨ ਕਿ ਉਹ ਆਪਣੇ ਦਫਤਰਾਂ ‘ਚੋਂ ਬਾਹਰ ਨਿਕਲਣਾ ਪਸੰਦ ਹੀ ਨਹੀਂ ਕਰਦੇ ਅਤੇ ਨਾ ਹੀ ਉਹਨਾਂ ਨੂੰ ਲੋਕਾਈ ਦੀ ਕੋਈ ਫਿਕਰ ਹੈ। ਉਹਨਾਂ ਮੰਗ ਕੀਤੀ ਕਿ ਜ਼ਿਲ੍ਹੇ ਭਰ ਵਿੱਚ ਘੱਟੋ-ਘੱਟ ਖਤਰਨਾਕ ਜਗਾਵਾਂ ਉੱਪਰੋਂ ਭੰਗ-ਘਾਹ-ਬੂਟੀ ਆਦਿ ਤੁਰੰਤ ਪ੍ਰਭਾਵ ਨਾਲ ਜਰੂਰ ਸਾਫ਼ ਕਰਵਾਈ ਜਾਵੇ।

 

Previous articleਖੂਬਸੂਰਤੀ ਦੇ ਮਾਮਲੇ ਵਿੱਚ ਯੋ – ਯੋ ਹਨੀ ਸਿੰਘ ਦੀ ਪਤਨੀ ਸਾਰੀਆਂ ਐਕਟਰਨੀਆਂ ਨੂੰ ਦਿੰਦੀ ਹੈ ਮਾਤ, ਵੇਖੋ ਤਸਵੀਰਾਂ
Next articleਗਲਵਾਨ ਵਾਦੀ ’ਚੋਂ ਚੀਨੀ ਫ਼ੌਜ ਪਿੱਛੇ ਹਟੀ