ਖੁੱਲੀ ਦਿਸਦੀ ਤਾਕੀ ਹੈ

(ਸਮਾਜ ਵੀਕਲੀ)

ਜਾਮ ਬਨਾਵਣ ਵਾਲਾ ਸੋਹਣਾ ਕਿੱਥੇ ਸਾਕੀ ਹੈ।
ਸਮੇਂ ਦੀਆਂ ਸਰਕਾਰਾਂ ਤੋਂ ਅੱਜ ਜੰਤਾ ਆਕੀ ਹੈ।

ਕਿਸ਼ਤਾਂ ਦੇ ਵਿਚ ਮੁਲਕ ਵਿਚਾਰਾ ਵਿਕ ਰਿਹਾ ਏ,
ਨਹੀਂ ਕੋਈ ਇਹ ਪਹਿਲੀ ਜਾਂ ਆਖਰੀ ਝਾਕੀ ਹੈ।

ਜਿਧਰ ਮਾਰੋ ਝਾਤੀ ਹੈ ਸਭ ਆਵਾ ਊਤ ਗਿਆ,
ਆਏ ਦਿਨ ਬਦਨਾਮ ਹੋ ਰਹੀ ਜੋ ਵਰਦੀ ਖ਼ਾਕੀ ਹੈ।

ਚਾਹੇ ਲੀਡਰ ,ਅਫ਼ਸਰ ਚਾਹੇ ਹੋਵੇ ਕੋਈ ਮੁਖੀਆ,
ਸਭ ਦੇ ਪੱਲੇ ਦੇ ਵਿੱਚ ਯਾਰੋ ਆਖਰ ਝੂਠ ਚਲਾਕੀ ਹੈ।

ਵੇਖੋ ਦਾਮਨ ਸਭ ਦੇ ਦਾਗ਼ਾਂ ਨਾਲ ਨੇ ਭਰੇ ਪਏ,
ਦੁਨਿਆਂ ਤੇ ਨਾ ਦਿਸਦਾ ਕੋਈ ਪਵਿੱਤਰ ਪਾਕੀ ਹੈ।

ਘੁੰਮਦਾ ਫਿਰਦਾ ਨਜ਼ਰੀਂ ਸੱਜਣ ਨਾ ਆਉਂਦੇ ਨੇ,
ਉਂਝ ਚੁਬਾਰੇ ਦੀ ਤਾਂ ਖੁੱਲ੍ਹੀ ਦਿਸਦੀ ਤਾਕੀ ਹੈ।

ਕਾਢ ਵਿਗਿਆਨ ਨੇ ਕੱਢੀ ਦੱਸੇ ਪਈ ਮਸ਼ੀਨ ਇਹੋ,
ਜੱਗ ਤੇ ‘ਬੁਜਰਕ’ ਆਵਣ ਵਾਲਾ ਕਾਕਾ ਜਾਂ ਕਾਕੀ ਹੈ।

ਹਰਮੇਲ ਸਿੰਘ ਬੁਜਰਕੀਆ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੰਗ
Next articleਕੋਰੜਾ ਛੰਦ ( ਮਹਿੰਗਾਈ )