ਖੁਸ਼ੀਆਂ ਨਾਲ ਈਦ ਮਨਾਵਾਂ

ਕਰਮਜੀਤ ਕੌਰ ਸਮਾਓਂ

(ਸਮਾਜ ਵੀਕਲੀ)

ਮੇਰੀ ਇੱਕੋ ਦੁਆ ਜੇ ਮੰਨੇ ਅੱਲ੍ਹਾ,

ਪਾਕ ਮੁਹੱਬਤਾਂ ਦਾ ਫੜੀਏ ਪੱਲਾ,
ਨਫਰਤਾਂ ਨੂੰ ਦਿਲੋਂ ਭੁਲਾਈਏ,
ਪਿਆਰ ਦੀ ਗਲਵਕੜੀ ਪਾਈਏ,
ਦਿਲੋਂ ਦੁਆਵਾਂ ਮੈਂ ਸਦਕੇ ਜਾਂਵਾ,
ਖੁਸ਼ੀਆਂ ਦੇ ਨਾਲ ਈਦ ਮਨਾਵਾਂ,
ਕੱਚੇ ਰੰਗ ਨਾ ਰੰਗ ਹੋਣੇ ਪੱਕੇ,
ਸਭ ਮਿਲਕੇ ਜਦ ਖੁਸ਼ ਹੋਕੇ ਨੱਚੇ,
ਚੁੱਲ੍ਹੇ ਚੜਨੀਆਂ ਕੜਾਹੀਆਂ ਨੇ,
ਖ਼ੂਬ ਬਣਨੀਆਂ ਮਠਿਆਈਆਂ ਨੇ,
ਦਿਲੋਂ ਦੁਆਵਾਂ ਮੈਂ ਸਦਕੇ ਜਾਂਵਾ,
ਖੁਸ਼ੀਆਂ ਦੇ ਨਾਲ ਈਦ ਮਨਾਵਾਂ,
ਬੁਰੇ ਦੌਰ ਵਿੱਚ ਸਭ ਡਰੇ ਹੋਏ ਨੇ,
“ਕੰਮੋਂ” ਤੇਰੇ ਚਾਅ ਕਿਉਂ ਮਰੇ ਹੋਏ ਨੇ,
ਅੱਲ੍ਹਾ,ਵਾਹਿਗੁਰੂ, ਰਾਮ ਭਲੀ ਕਰੇਗਾ,
ਸਭ ਦੀ ਪੁਕਾਰ ਸੁਣੂ ਰੱਬ ਨਾਲ ਖੜੇਗਾ,
ਦਿਲੋਂ ਦੁਆਵਾਂ ਮੈਂ ਸਦਕੇ ਜਾਂਵਾ,
ਖੁਸ਼ੀਆਂ ਦੇ ਨਾਲ ਈਦ ਮਨਾਵਾਂ,
ਕਰਮਜੀਤ ਕੌਰ ਸਮਾਓ, 
                    ਜਿਲ੍ਹਾ ਮਾਨਸਾ, 
                    7888900620
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕੋਵਿਡ – 19 ਕਾਰਣ ਕੰਪਨੀਆਂ ਨੇ ਆਕਸੀਜਨ ਦੀ ਸਪਲਾਈ ਰੋਕੀ
Next articleਕੋਚ ਫੈਕਟਰੀ ਕਪੂਰਥਲਾ ਦੇ ਟਾਇਪ-1 ਰਿਹਾਇਸ਼ੀ ਖੇਤਰ ਨੂੰ ਕੰਟੋਨਮੈਂਟ ਜ਼ੋਨ ਐਲਾਨਿਆ ਗਿਆ