(ਸਮਾਜ ਵੀਕਲੀ)
ਮੇਰੇ ਖੁਦ ਦਾ ਬਚਪਨ ਬੀਤਿਆ ਏ,
ਖੇਡਾਂ ਖੇਡ ਤੱਕੜੀ ਨਾਲ਼ ਪਿਆਰੀਆਂ ਜੀ।
ਜਵਾਨੀ ਵੇਲ਼ੇ ਪੰਜੇ ਦੀ ਟੋਹਰ ਲੱਗੀ,
ਫੇਰ ਉੱਧਰ ਨੂੰ ਹੋਈਆਂ ਉਡਾਰੀਆਂ ਜੀ।
ਅਧਖੜ ਉਮਰ ‘ਚ ਝਾੜੂ ਦੀਆਂ ਵੇਖ ਲਹਿਰਾਂ,
ਜਾ ਕੇ ਜੱਫ਼ੀਆਂ ਉਹਦੇ ਨਾਲ਼ ਮਾਰੀਆਂ ਜੀ।
‘ਬੇਰਾਂ ਵੱਟੇ ਨਾ ਪਈ’ ਜਦ ਕਦਰ ਉੱਥੇ,
ਲੈ ਕੇ ਚਾਬੀ ਨੂੰ ਨਾਸਾਂ ਫੂੰਕਾਰੀਆਂ ਜੀ।
ਚਾਬੀ ਕੀਤੀ ਪੰਜਾਬੀਆਂ ਜਦੋਂ ਚਿੱਬੀ,
ਪਾਈਆਂ ਫੇਰ ਤੋਂ ਪੰਜੇ ਨਾਲ਼ ਯਾਰੀਆਂ ਜੀ।
ਘੜਾਮੇਂ ਵਾਲ਼ਿਆ ਕਰੇਂ ਕਿਉਂ ਟਿੱਚਰਾਂ ਤੂੰ,
ਹੁੰਦੀਆਂ ਹੋਰ ਕੀ ਖੁਦਮੁਖਤਿਆਰੀਆਂ ਜੀ ?
ਰੋਮੀ ਘੜਾਮੇਂ ਵਾਲ਼ਾ।
98552-81105
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly