(ਸਮਾਜ ਵੀਕਲੀ)
ਆਪਣੇ ਬਾਰੇ ਸਭ ਸੋਚਦੇ,
ਸਭਨਾਂ ਬਾਰੇ ਸੋਚੇ ਕੌਣ?
ਆਪਣੇ ਲਈ ਹੋਰਾਂ ਨੂੰ ਮਾਰਨ ,
ਪਰ ਡਿੱਗੇ ਹੋਏ ਨੂੰ ਚੱਕੇ ਕੌਣ ?
ਓਹ ਹਰ ਗਲ ‘ਚ ਮਤਲਬ ਨੇ ਕੱਢਦੇ,
ਭੋਲੇ ਲੋਕਾਂ ਨੂੰ ਦੱਸੇ ਕੌਣ ?
ਹੋਟਲਾਂ ਤੇ ਮਾਂਜਣ ਜੋ ਜਿੱਥੇ ਭਾਂਡੇ,
ਦਸੋ ਉਹ ਬੱਚੇ ਕੌਣ ?
ਕੂੰਜਾਂ ਕਾਇਰਾਂ ਨਾਲ ਲੜਦੀਆਂ ,
ਕਈ ਬਲੀ ਦਾਜ ਦੀ ਚੜ੍ਹਦੀਆਂ ।
ਕਾਤਲਾਂ ਗੱਲ ਭਾਵੇਂ ਰੱਸੇ ਕੌਣ?
ਰੋਟੀ ਲਈ ਰੋਜ਼ ਨੇ ਮਰਦੇ,
ਪਲ ਪਲ ਰਹਿਣ ਗ਼ੁਲਾਮੀ ਕਰਦੇ।
ਧੁੱਪਾਂ ਚ ਮੱਚਦਿਆਂ ਨਾਲ ਮੱਚੇ ਕੌਣ?
ਖੁਦਕੁਸ਼ੀਆਂ ਦੀ ਰੁੱਤ ਨਾ ਕੋਈ ,
ਮਰੇ ਕਿਸਾਨ ਦੀ ਮਰੇ ਅਰਜੋਈ ।
ਫਿਰ ਉਨ੍ਹਾਂ ਹੱਥੋਂ ਖੋਹੇ ਰੱਸੇ ਕੌਣ ?
ਗੁਰਵੀਰ ਕੌਰ ਅਤਫ਼
ਛਾਜਲਾ( ਸੰਗਰੂਰ)
ਸੰਪਰਕ -87259-62914